ਨਵੀਂ ਦਿੱਲੀ: ਇਲਾਹਾਬਾਦ ਵਿੱਚ ਪੁਲਿਸ ਵੱਲੋਂ ਲਾਸ਼ ਨੂੰ ਰਿਕਸ਼ੇ ਵਿੱਚ ਰੱਖ ਕੇ ਸ਼ਹਿਰ ਵਿੱਚ ਘੁੰਮਾਇਆ ਗਿਆ। ਇਸ ਲਾਸ਼ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਰਿਕਸ਼ੇ ਤੋਂ ਬਾਹਰ ਲਟਕ ਰਿਹਾ ਸੀ। ਇਸ ਅਣਮਨੁੱਖੀ ਤਮਾਸ਼ੇ ਨੂੰ ਲੋਕਾਂ ਨੇ ਕੈਮਰੇ ਵਿੱਚ ਕੈਦ ਕਰ ਲਿਆ। ਲੋਕਾਂ ਨੂੰ ਦੇਖ ਕੇ ਪੁਲਿਸ ਵਾਲੇ ਰਿਕਸ਼ੇ ਨੂੰ ਛੱਡ ਕੇ ਭੱਜ ਗਏ।

ਮਾਮਲਾ ਤੂਲ ਫੜਨ ਨਾਲ ਸਿਹਤ ਮੰਤਰੀ ਨੇ ਵੀ ਬਚਕਾਨਾ ਬਿਆਨ ਦੇ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਸ਼ਖ਼ਸ ਦੀ ਵਜ੍ਹਾ ਨਾਲ ਸਰਕਾਰ ਨੂੰ ਭੰਡਣਾ ਸਹੀ ਨਹੀਂ। ਉਨ੍ਹਾਂ ਨੇ ਪਹਿਲਾਂ ਹੀ ਸਰਕਾਰੀ ਹਸਪਤਾਲਾਂ ਵਿੱਚ ਲਾਸ਼ਾਂ ਦੇ ਵਾਹਨ ਰੱਖਣ ਲਈ ਕਹਿ ਚੁੱਕੇ ਹਨ।

ਦਰਅਸਲ ਇਲਾਹਾਬਾਦ ਦੇ ਸਿਵਲ ਲਾਇਨਜ਼ ਇਲਾਕੇ ਦੇ ਬਾਲਮੀਕੀ ਚੌਕ ਕੋਲ ਵੀਰਵਾਰ ਨੂੰ ਅੱਧੀ ਉਮਰ ਦੇ ਇੱਕ ਵਿਅਕਤੀ ਦੀ ਲਾਸ਼ ਪਾਈ ਗਈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਛਾਣਬੀਣ ਕੀਤੀ ਪਰ ਉਸ ਦੀ ਸ਼ਨਾਖ਼ਤ ਨਹੀਂ ਕੀਤੀ ਜਾ ਸਕੀ। ਪੁਲਿਸ ਨੇ ਪੰਚਨਾਮਾ ਕਰਨ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਹਾਊਸ ਭੇਜਣ ਦੇ ਲਈ ਐਂਬੂਲੈਂਸ ਦੇ ਲਈ ਕੋਸ਼ਿਸ਼ ਕੀਤੀ ਪਰ ਕਿਸੇ ਵਜ੍ਹਾ ਨਾਲ ਨਹੀਂ ਮਿਲ ਸਕੀ।

ਬਾਅਦ ਵਿੱਚ ਪੁਲਿਸ ਨੇ ਇਸ ਅਣਪਛਾਤੀ ਲਾਸ਼ ਨੂੰ ਇੱਕ ਰਿਕਸ਼ੇ ਉੱਤੇ ਲੱਦ ਦਿੱਤਾ। ਇਸ ਦੌਰਾਨ ਲਾਸ਼ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਦੋਨੋਂ ਪਾਸਿਆਂ ਤੋਂ ਰਿਕਸ਼ਾ ਤੋਂ ਬਾਹਰ ਨਿਕਲ ਰਿਹਾ ਸੀ। ਝਟਕਾ ਲੱਗਣ ਉੱਤੇ ਲਾਸ਼ ਰਿਕਸ਼ੇ ਤੋਂ ਹੇਠਾਂ ਨਾ ਗਿਰ ਸਕੇ, ਇਸ ਲਈ ਰਿਕਸ਼ੇ ਵਿੱਚ ਲਾਸ਼ ਦੇ ਕੋਲ ਲੱਕੜੀ ਦਾ ਇੱਕ ਵੱਡਾ ਟੁਕੜਾ ਫਸਾ ਦਿੱਤਾ ਗਿਆ ਸੀ।