ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਨਤੀਜਿਆਂ ‘ਚ ਅਜੀਬ ਸਥਿਤੀ ਬਣੀ ਹੋਈ ਹੈ। ਰੁਝਾਨਾਂ ‘ਚ ਇੱਕ ਪਾਸੇ ਬੀਜੇਪੀ ਨੂੰ ਝਟਕੇ ਲੱਗ ਰਹੇ ਹਨ। ਉਧਰ ਹੀ ਕਾਂਗਰਸ ਤੇ ਜੇਜੇਪੀ ਨੂੰ ਫਾਇਦਾ ਹੋ ਰਿਹਾ ਹੈ। ਇਨ੍ਹਾਂ ਸਭ ‘ਚ 20 ਸਾਲ ਪੁਰਾਣੀ ਹਰਿਆਣਾ ਦੀ ਅਹਿਮ ਪਾਰਟੀ ਮੰਨੀ ਜਾਣ ਵਾਲੀ ਇਨੈਲੋ ਦਾ ਰਾਜਨੀਤਕ ਸੁਪੜਾ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ। ਚੌਟਾਲਾ ਪਰਿਵਾਰ ਦੇ ਕਬਜ਼ੇ ਵਾਲੀ ਇਨੈਲੋ ਦਾ ਬਾਦਲ ਪਰਿਵਾਰ ਨਾਲ ਖਾਸ ਨਾਤਾ ਹੈ।
ਯਾਦ ਰਹੇ 2014 ‘ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ 19 ਸੀਟਾਂ ਮਿਲੀਆਂ ਸੀ, ਜਦਕਿ ਕਾਂਗਰਸ ਨੂੰ 15 ਸੀਟਾਂ ਮਿਲੀਆਂ ਸੀ। ਇਨ੍ਹਾਂ ਹੀ ਨਹੀਂ ਵੋਟ ਸ਼ੇਅਰ ਦੇ ਮਾਮਲੇ ‘ਚ ਵੀ ਇਨੈਲੋ ਦੂਜੇ ਨੰਬਰ ‘ਤੇ ਰਹੀ ਸੀ ਤੇ ਉਸ ਨੂੰ 24 ਫੀਸਦ ਵੋਟ ਮਿਲੇ ਸੀ। ਕਾਂਗਰਸ 21 ਫੀਸਦ ਵੋਟ ਨਾਲ ਤੀਜੇ ਨੰਬਰ ਦੀ ਪਾਰਟੀ ਸੀ।
ਸਿਰਫ ਪੰਜ ਸਾਲਾਂ ‘ਚ ਹੀ ਇਨੈਲੋ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਸ ਦੇ ਉਮੀਦਵਾਰ ਸਿਰਫ ਦੋ ਸੀਟਾਂ ‘ਤੇ ਹੀ ਅੱਗੇ ਚੱਲ ਰਹੇ ਹਨ। ਉਧਰ ਇਨੈਲੋ ਨੂੰ ਮਹਿਜ਼ 3 ਫੀਸਦ ਵੋਟ ਹੀ ਮਿਲਦਾ ਨਜ਼ਰ ਆ ਰਿਹਾ ਹੈ। ਇਨੈਲੋ ਨੂੰ ਸਭ ਤੋਂ ਵੱਡਾ ਨੁਕਸਾਨ ਦੁਸ਼ਿਅੰਤ ਚੌਟਾਲਾ ਨੂੰ ਪਾਰਟੀ ਵਿੱਚੋਂ ਕੱਢਣ ਕਰਕੇ ਹੋਇਆ ਹੈ।
ਜੇਜੇਪੀ ਵਿਧਾਨ ਸਭਾ ਚੋਣਾਂ 2019 ‘ਚ 11 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜੋ ਇਸ ਸਾਲ ਹਰਿਆਣਾ ‘ਚ ਕਿੰਗ ਮੇਕਰ ਪਾਰਟੀ ਸਾਬਤ ਹੋ ਸਕਦੀ ਹੈ ਕਿਉਂਕਿ ਕਿਸੇ ਪਾਰਟੀ ਨੂੰ ਸੱਤਾ ਬਣਾਉਣ ਲਈ ਪੂਰਨ ਬਹੁਮਤ ਹਾਸਲ ਨਹੀਂ ਹੋਇਆ।
ਬਾਦਲ ਦੇ ਬੇਲੀ ਦੀ ਪਾਰਟੀ ਡੁੱਬੀ, ਸਿਰਫ ਦੋ ਸੀਟਾਂ 'ਤੇ ਸਿਮਟੀ
ਏਬੀਪੀ ਸਾਂਝਾ
Updated at:
24 Oct 2019 02:03 PM (IST)
ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਨਤੀਜਿਆਂ ‘ਚ ਅਜੀਬ ਸਥਿਤੀ ਬਣੀ ਹੋਈ ਹੈ। ਰੁਝਾਨਾਂ ‘ਚ ਇੱਕ ਪਾਸੇ ਬੀਜੇਪੀ ਨੂੰ ਝਟਕੇ ਲੱਗ ਰਹੇ ਹਨ। ਉਧਰ ਹੀ ਕਾਂਗਰਸ ਤੇ ਜੇਜੇਪੀ ਨੂੰ ਫਾਇਦਾ ਹੋ ਰਿਹਾ ਹੈ। ਇਨ੍ਹਾਂ ਸਭ ‘ਚ 20 ਸਾਲ ਪੁਰਾਣੀ ਹਰਿਆਣਾ ਦੀ ਅਹਿਮ ਪਾਰਟੀ ਮੰਨੀ ਜਾਣ ਵਾਲੀ ਇਨੈਲੋ ਦਾ ਰਾਜਨੀਤਕ ਸੁਪੜਾ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ।
- - - - - - - - - Advertisement - - - - - - - - -