INS Ranvir Explosion: ਮੁੰਬਈ ਦੇ ਨੇਵਲ ਡਾਕਯਾਰਡ 'ਚ ਅੱਜ ਯਾਨੀ ਮੰਗਲਵਾਰ ਨੂੰ ਇਕ ਮੰਦਭਾਗੀ ਘਟਨਾ ਵਾਪਰੀ। ਆਈਐਨਐਸ ਰਣਵੀਰ ਦੇ ਅੰਦਰੂਨੀ ਡੱਬੇ ਵਿੱਚ ਧਮਾਕਾ ਹੋਇਆ। ਇਸ ਧਮਾਕੇ ਵਿੱਚ ਤਿੰਨ ਮਲਾਹਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 10 ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਘਟਨਾ ਤੋਂ ਤੁਰੰਤ ਬਾਅਦ ਜਹਾਜ਼ ਦੇ ਅਮਲੇ ਨੇ ਸਥਿਤੀ 'ਤੇ ਕਾਬੂ ਪਾ ਲਿਆ। ਭਾਰਤੀ ਜਲ ਸੈਨਾ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।


 






 


ਜ਼ਖਮੀ ਜਵਾਨਾਂ ਦਾ ਜਲ ਸੈਨਾ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜ਼ਖਮੀ ਜਵਾਨਾਂ ਨੂੰ ਕੋਲਾਬਾ ਨੇਵੀ ਨਗਰ ਦੇ INHS ਅਸ਼ਵਨੀ ਭੇਜਿਆ ਗਿਆ ਹੈ। INS ਰਣਵੀਰ ਭਾਰਤੀ ਜਲ ਸੈਨਾ ਦੀ ਇੱਕ ਬੰਦਰਗਾਹ ਹੈ। ਆਈਐਨਐਸ ਰਣਵੀਰ ਨਵੰਬਰ 2021 ਤੋਂ ਈਸਟਰਨ ਨੇਵਲ ਕਮਾਂਡ ਤੋਂ ਇੱਕ ਕਰਾਸ ਕੋਸਟ ਆਪ੍ਰੇਸ਼ਨਲ ਤੈਨਾਤੀ 'ਤੇ ਸੀ ਅਤੇ ਜਲਦੀ ਹੀ ਬੇਸ ਪੋਰਟ 'ਤੇ ਵਾਪਸ ਆਉਣਾ ਸੀ। ਬੋਰਡ ਆਫ ਇਨਕੁਆਇਰੀ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।


ਦੱਸਿਆ ਜਾ ਰਿਹਾ ਹੈ ਕਿ ਧਮਾਕੇ 'ਚ ਜ਼ਖਮੀ ਹੋਏ ਤਿੰਨ ਮਲਾਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਆਈਐਨਐਸ ਰਣਵੀਰ ਵਿੱਚ ਇਸ ਧਮਾਕੇ ਦੇ ਕਾਰਨਾਂ ਬਾਰੇ ਜਲ ਸੈਨਾ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਾਰਤੀ ਜਲ ਸੈਨਾ ਨੇ ਧਮਾਕੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ, ਜੋ ਜਾਂਚ ਕਰੇਗੀ ਕਿ ਧਮਾਕਾ ਕਿਵੇਂ ਹੋਇਆ।


ਇਹ ਇੱਕ ਵੱਡੀ ਘਟਨਾ ਹੈ, ਜਿਸ ਵਿੱਚ ਤਿੰਨ ਮਲਾਹਾਂ ਦੀ ਜਾਨ ਚਲੀ ਗਈ ਅਤੇ 10 ਸੈਨਿਕ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਕਿਸੇ ਵੱਡੇ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪਹਿਲੀ ਨਜ਼ਰੇ ਇਹ ਧਮਾਕਾ ਕਿਸੇ ਵੀ ਹਥਿਆਰ ਜਾਂ ਗੋਲਾ ਬਾਰੂਦ ਦੇ ਕਿਸੇ ਤੋੜ-ਭੰਨ ਜਾਂ ਖਰਾਬੀ ਨਾਲ ਸਬੰਧਤ ਨਹੀਂ ਹੈ। ਧਮਾਕੇ ਦਾ ਕਾਰਨ ਮਸ਼ੀਨਰੀ ਦੀ ਖਰਾਬੀ ਹੋ ਸਕਦੀ ਹੈ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ