ਇਰਾਕ ਦੁਖ਼ਾਂਤ: ਮ੍ਰਿਤਕ ਦੇਹਾਂ ਦੀ ਵਤਨ ਵਾਪਸੀ ਲਈ ਕਾਰਵਾਈ ਤੇਜ਼
ਏਬੀਪੀ ਸਾਂਝਾ | 31 Mar 2018 01:18 PM (IST)
ਨਵੀਂ ਦਿੱਲੀ: ਇਰਾਕ ਦੇ ਮੋਸੁਲ ਵਿੱਚ ਆਈ.ਐਸ.ਆਈ.ਐਸ. ਹਮਲੇ ਵਿੱਚ ਮਾਰੇ ਗਏ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਭਾਰਤ ਲਿਆਉਣਾ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਬਗ਼ਦਾਦ ਤੋਂ ਸਾਡੇ ਅੰਬੈਸਡਰ ਤੋਂ ਹਰੀ ਝੰਡੀ ਮਿਲਦੇ ਹੀ ਅਸੀਂ ਇਰਾਕ ਲਈ ਜਾਵਾਂਗੇ। ਉਨ੍ਹਾਂ ਕਿਹਾ ਕਿ ਬਗ਼ਦਾਦ ਤੋਂ ਖ਼ਬਰ ਅੱਜ ਆਉਂਦੀ ਹੈ ਜਾਂ ਫਿਰ ਰਾਤ ਨੂੰ ਜਾਂ ਸਵੇਰ, ਖ਼ਬਰ ਮਿਲਦੇ ਹੀ ਅਸੀਂ ਤੁਰੰਤ ਨਿਕਲ ਜਾਵਾਂਗੇ। ਭਾਰਤੀਆਂ ਦੀਆਂ ਲਾਸ਼ਾਂ ਨੂੰ ਦੇਸ਼ ਲਿਆਉਣ ਲਈ ਸੀ-17 ਜਹਾਜ਼ ਜਾਵੇਗਾ। ਵੀ.ਕੇ. ਸਿੰਘ ਨੇ ਦੱਸਿਆ ਕਿ ਇਹ ਜਹਾਜ਼ ਬਹੁਤ ਵੱਡਾ ਹੈ, ਇਸ ਲਈ ਲਾਸ਼ਾਂ ਨੂੰ ਸਤਿਕਾਰ ਨਾਲ ਵਾਪਸ ਹਿੰਦੁਸਤਾਨ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਵੀ ਦਿਨ ਉਹ ਬਗ਼ਦਾਦ ਜਾਣਗੇ, ਉਸ ਤੋਂ ਅਗਲੇ ਦਿਨ ਮ੍ਰਿਤਕ ਦੇਹਾਂ ਸਮੇਤ ਭਾਰਤ ਪਰਤਣਗੇ। ਉਨ੍ਹਾਂ ਦੱਸਿਆ ਕਿ ਹਵਾਈ ਜਹਾਜ਼ ਪਹਿਲਾਂ ਅੰਮ੍ਰਿਤਸਰ, ਫਿਰ ਕੋਲਕਾਤਾ ਤੇ ਫਿਰ ਪਟਨਾ ਜਾਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ ਵਿੱਚ ਲਾਪਤਾ ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਤਿਆਰੀ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਇਰਾਕ ਵਿੱਚ 39 ਭਾਰਤੀ ISI ਦੇ ਹੱਥੋਂ ਮਾਰੇ ਗਏ ਹਨ। ਇਹ ਸਾਰੇ ਲੋਕ ਇਰਾਕ ਵਿਚ ਨੌਕਰੀ ਲੱਭਣ ਲਈ ਗਏ ਸਨ।