ਵਾਦੀ ਦੇ ਵਿਦਿਆਰਥੀਆਂ ਲਈ ਫਰਿਸ਼ਤਾ ਬਣ ਬਹੁੜੇ ਕ੍ਰਿਕੇਟ ਦੇ ਭਗਵਾਨ
ਏਬੀਪੀ ਸਾਂਝਾ | 31 Mar 2018 11:09 AM (IST)
ਪੁਰਾਣੀ ਤਸਵੀਰ
ਸ੍ਰੀਨਗਰ: ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਆਪਣੇ ਰਾਜ ਸਭਾ ਫੰਡ ਵਿੱਚੋਂ ਵਾਦੀ ਦੇ ਇੱਕ ਸਕੂਲ ਲਈ 40 ਲੱਖ ਰੁਪਏ ਜਾਰੀ ਕਰ ਕੇ ਬੱਚਿਆਂ ਦੀਆਂ ਖ਼ੂਬ ਦੁਆਵਾਂ ਹਾਸਲ ਕਰ ਲਈਆਂ ਹਨ। ਸਚਿਨ ਦੇ ਇਸ ਕਦਮ ਦੀ ਆਮ ਕਸ਼ਮੀਰੀਆਂ ਦੇ ਨਾਲ ਨਾਲ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀ ਭਰਪੂਰ ਸ਼ਲਾਘਾ ਕੀਤੀ ਹੈ। [embed]https://twitter.com/MehboobaMufti/status/979581332002082816[/embed] ਤੇਂਦੁਲਕਰ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਦਰੁਗਮੂਲਾ ਵਿੱਚ 2007 ਵਿੱਚ ਬਣੇ ਇੰਪੀਰੀਅਲ ਐਜੂਕੇਸ਼ਨਲ ਇੰਸਟੀਚਿਊਟ ਦੀ ਖਸਤਾ ਹੋਈ ਇਮਾਰਤ ਦੀ ਮੁੜ ਉਸਾਰੀ ਲਈ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪੱਤਰ ਲਿਖ ਕੇ ਫੰਡ ਪ੍ਰਵਾਨ ਹੋਣ ਦੀ ਸੂਚਨਾ ਭੇਜੀ ਹੈ। ਇਹ ਵਿੱਦਿਅਕ ਅਦਾਰਾ ਦਰੁਗਮੂਲਾ ਦਾ ਇਕਲੌਤਾ ਸਕੂਲ ਹੈ ਜਿੱਤੇ ਪਹਿਲੀ ਤੋਂ ਲੈ ਕੇ ਦਸਵੀਂ ਜਮਾਤਾਂ ਵਿੱਚ ਤਕਰੀਬਨ 1,000 ਵਿਦਿਆਰਥੀਆਂ ਨੂੰ 50 ਅਧਿਆਪਕ ਪੜ੍ਹਾਉਂਦੇ ਹਨ। ਸਕੂਲ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਜ਼ਿਆਦਾ ਹੈ ਇਸ ਲਈ 10 ਜਮਾਤਾਂ, ਚਾਰ ਪ੍ਰਯੋਗਸ਼ਾਲਾਵਾਂ, ਛੇ ਪਖ਼ਾਨੇ, ਇੱਕ ਪ੍ਰਬੰਧਕੀ ਬਲਾਕ ਤੇ ਇੱਕ ਪ੍ਰਾਰਥਨਾ (ਅਸੈਂਬਲੀ) ਹਾਲ ਦੀ ਉਸਾਰੀ ਕੀਤੇ ਜਾਣ ਦੀ ਲੋੜ ਸੀ। ਸਚਿਨ ਵੱਲੋਂ ਜਾਰੀ ਕੀਤੇ ਗਏ ਫੰਡਾਂ ਨਾਲ ਸਕੂਲ ਦਾ ਕਾਫੀ ਕੰਮ ਹੋ ਜਾਵੇਗਾ। ਸੰਸਦੀ ਸਥਾਨਕ ਖੇਤਰ ਵਿਕਾਸ ਸਕੀਮ (MPLAD) ਇੱਕ ਚੁਣਿਆ ਹੋਇਆ ਲੋਕ ਸਭਾ ਨੁਮਾਇੰਦਾ ਸਿਰਫ਼ ਆਪਣੇ ਹਲਕੇ ਨੂੰ ਹੀ ਫੰਡ ਦੇ ਸਕਦਾ ਹੈ। ਇਸੇ ਤਰ੍ਹਾਂ ਇਸੇ ਕੋਟੇ ਵਿੱਚੋਂ ਕਿਸੇ ਸੂਬੇ ਤੋਂ ਚੁਣਿਆ ਹੋਇਆ ਰਾਜ ਸਭਾ ਸੰਸਦ ਮੈਂਬਰ ਪੂਰੇ ਸੂਬੇ ਵਿੱਚ ਫੰਡ ਨੂੰ ਖਰਚ ਸਕਦਾ ਹੈ। ਜਦਕਿ, ਨਾਮਜ਼ਦ (nominate) ਕੀਤਾ ਗਿਆ ਰਾਜ ਸਭਾ ਮੈਂਬਰ ਆਪਣੇ MPLAD ਨੂੰ ਪੂਰੇ ਦੇਸ਼ ਵਿੱਚ ਕਿਤੇ ਵੀ ਖਰਚ ਕਰਨ ਦੀ ਤਾਕਤ ਰੱਖਦਾ ਹੈ, ਜੋ ਕਿ ਸਚਿਨ ਤੇਂਦੁਲਕਰ ਨੇ ਕੀਤਾ ਹੈ।