ਚੇਨਈ: ਕੋਰੋਨਾਵਾਇਰਸ (Coronavirus) ਦੇ ਮਾਮਲੇ ਦੇਸ਼ ਤੇ ਵਿਸ਼ਵ ‘ਚ ਤੇਜ਼ੀ ਨਾਲ ਵਧ ਰਹੇ ਹਨ। ਇਸ ਦੌਰਾਨ ਚੇਨਈ ਦੇ ਇੱਕ ਵਿਗਿਆਨੀ ਨੇ ਸੂਰਜ ਗ੍ਰਹਿਣ (Solar Eclipse 2020) ਤੇ ਕੋਰੋਨਾਵਾਇਰਸ ਵਿਚਾਲੇ ਸਬੰਧ ਹੋਣ ਦਾ ਦਾਅਵਾ ਕੀਤਾ ਹੈ। ਪ੍ਰਮਾਣੂ ਤੇ ਧਰਤੀ ਵਿਗਿਆਨੀ ਡਾ. ਕੇਐਲ ਸੁੰਦਰ ਕ੍ਰਿਸ਼ਨ ਦਾ ਦਾਅਵਾ ਹੈ ਕਿ ਪਿਛਲੇ ਸਾਲ 26 ਦਸੰਬਰ ਨੂੰ ਸੂਰਜ ਗ੍ਰਹਿਣ ਦਾ ਸਿੱਧੇ ਸਬੰਧ ਕੋਰੋਨਾਵਾਇਰਸ ਨਾਲ ਸੀ। ਆਉਣ ਵਾਲੇ 21 ਜੂਨ ਦੇ ਸੂਰਜ ਗ੍ਰਹਿਣ 'ਤੇ ਕੋਰੋਨਾਵਾਇਰਸ ਦਾ ਖਾਤਮਾ ਹੋ ਜਾਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਸੂਰਜ ਗ੍ਰਹਿਣ ਤੋਂ ਬਾਅਦ ਪੈਦਾ ਹੋਏ ਉਜਸਰਜਨ ਵਿਖੰਡ ਊਰਜਾ ਕਾਰਨ ਪਹਿਲੇ ਨਿਊਟ੍ਰੋਨ ਕਣ ਦੇ ਸੰਪਰਕ ਤੋਂ ਬਾਅਦ ਕੋਰੋਨੋਵਾਇਰਸ ਟੁੱਟ ਗਿਆ ਹੈ। ਖਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਦਸੰਬਰ 2019 ਤੋਂ ਕੋਰੋਨਵਾਇਰਸ ਸਾਡੀ ਜ਼ਿੰਦਗੀ ਨੂੰ ਖਤਮ ਕਰਨ ਆਇਆ ਹੈ। ਮੇਰੀ ਸਮਝ ਅਨੁਸਾਰ, 26 ਦਸੰਬਰ ਨੂੰ ਆਖਰੀ ਸੂਰਜ ਗ੍ਰਹਿਣ ਤੋਂ ਬਾਅਦ ਸੂਰਜੀ ਪ੍ਰਣਾਲੀ ਵਿੱਚ ਗ੍ਰਹਿਆਂ ਦੀ ਸਥਿਤੀ ਬਦਲ ਗਈ।

ਡਾ. ਕ੍ਰਿਸ਼ਨ ਮੁਤਾਬਕ, ਗ੍ਰਹਾਂ ਵਿੱਚ ਊਰਜਾ ਵਿੱਚ ਤਬਦੀਲੀ ਆਉਣ ਕਾਰਨ ਵਾਇਰਸ ਉਪਰੋਕਤ ਵਾਯੂਮੰਡਲ ਤੋਂ ਉਤਪੰਨ ਹੋਇਆ। ਇਸ ਤਬਦੀਲੀ ਕਰਕੇ ਧਰਤੀ ‘ਤੇ ਇੱਕ ਉੱਚਿਤ ਵਾਤਾਵਰਣ ਬਣਾਇਆ ਗਿਆ ਸੀ। ਇਹ ਨਿਊਟ੍ਰੋਨਸ ਸੂਰਜ ਦੀ ਸਭ ਤੋਂ ਉੱਚੀ ਵਿਛਾਈ ਊਰਜਾ ਤੋਂ ਬਾਹਰ ਨਿਕਲਦੇ ਹਨ। ਪਰਮਾਣੂ ਗਠਨ ਦੀ ਇਹ ਪ੍ਰਕਿਰਿਆ ਬਾਹਰੀ ਪਦਾਰਥ ਕਾਰਨ ਸ਼ੁਰੂ ਹੋਈ ਹੋ ਸਕਦੀ ਹੈ, ਜੋ ਉਪਰਲੇ ਵਾਯੂ ਮੰਡਲ ਵਿੱਚ ਬਾਇਓ-ਅਣੂ ਤੇ ਬਾਇਓ-ਨਿਊਕਲੀਅਰ ਦੇ ਸੰਪਰਕ ਕਾਰਨ ਹੋ ਸਕਦੀ ਹੈ। ਬਾਇਓ-ਅਣੂ ਬਣਤਰ ਦੇ ਇੰਤਕਾਲ ਇਸ ਵਾਇਰਸ ਦਾ ਸੰਭਾਵਤ ਸਰੋਤ ਹੋ ਸਕਦੇ ਹਨ।

ਕੋਰੋਨਾ ਦਾ ਅੰਤ ਸੂਰਜ ਦੀਆਂ ਕਿਰਨਾਂ ਨਾਲ ਹੋਵੇਗਾ:

ਡਾ. ਕੇਐਲ ਸੁੰਦਰ ਕ੍ਰਿਸ਼ਨ ਦੀ ਕਹਿਣਾ ਹੈ ਕਿ ਪਰਿਵਰਤਨ ਪ੍ਰਕਿਰਿਆ ਸਭ ਤੋਂ ਪਹਿਲਾਂ ਚੀਨ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ। ਹਾਲਾਂਕਿ, ਇਸ ਦਾਅਵੇ ਦਾ ਕੋਈ ਪੱਕਾ ਸਬੂਤ ਨਹੀਂ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਇੱਕ ਪ੍ਰਯੋਗ ਜਾਂ ਜਾਣਬੁੱਝ ਕੇ ਕੋਸ਼ਿਸ਼ ਵੀ ਹੋ ਸਕਦੀ ਹੈ। ਆਉਣ ਵਾਲਾ ਸੂਰਜ ਗ੍ਰਹਿਣ ਕੋਰੋਨਾ ਨੂੰ ਖਤਮ ਕਰਨ ਲਈ ਇੱਕ ਨਵਾਂ ਮੋੜ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਘਬਰਾਉਣ ਦੀ ਲੋੜ ਨਹੀਂ। ਸੂਰਜ ਦੀਆਂ ਕਿਰਨਾਂ ਤੇ ਸੂਰਜ ਗ੍ਰਹਿਣ ਇਸ ਵਾਇਰਸ ਦਾ ਕੁਦਰਤੀ ਇਲਾਜ਼ ਹਨ।

21 ਜੂਨ ਨੂੰ ਸੂਰਜ ਗ੍ਰਹਿਣ:

ਆਓ ਜਾਣਦੇ ਹਾਂ ਕਿ 21 ਜੂਨ ਨੂੰ ਸੂਰਜ ਗ੍ਰਹਿਣ ਹੋਣ ਜਾ ਰਿਹਾ ਹੈ। ਜੋਤਿਸ਼ ਸ਼ਾਸਤਰ ਮੁਤਾਬਕ 21 ਜੂਨ ਨੂੰ ਸੂਰਜ ਗ੍ਰਹਿਣ ਕਰਨਾ ਕਈ ਜੋਤਸ਼ੀਆਂ ਦੀਆਂ ਘਟਨਾਵਾਂ ਦਾ ਕਾਰਕ ਹੋਵੇਗਾ। ਐਤਵਾਰ ਨੂੰ ਸੂਰਜ ਗ੍ਰਹਿਣ ਸਵੇਰੇ 10.20 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰ 1.49 ਵਜੇ ਖ਼ਤਮ ਹੋਵੇਗਾ। ਇਸ ਦਾ ਸੂਤਕ 12 ਘੰਟੇ ਪਹਿਲਾਂ ਯਾਨੀ 20 ਜੂਨ ਨੂੰ ਰਾਤ 10.20 ਵਜੇ ਸ਼ੁਰੂ ਹੋਵੇਗਾ, ਜੋ ਗ੍ਰਹਿਣ ਦੇ ਨਾਲ ਖਤਮ ਹੋਵੇਗਾ। ਇਹ ਗ੍ਰਹਿਣ ਭਾਰਤ, ਨੇਪਾਲ, ਪਾਕਿਸਤਾਨ, ਸਾਊਦੀ ਅਰਬ, ਯੂਏਈ, ਈਥੋਪੀਆ ਤੇ ਕਾਂਗੋ ਵਿਚ ਦਿਖਾਈ ਦੇਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904