Israel Embassy Explosion: ਦਿੱਲੀ ਦੇ ਹਾਈ ਸਿਕਿਊਰਿਟੀ ਵਾਲੇ ਖੇਤਰ 'ਚ ਸਥਿਤ ਇਜ਼ਰਾਇਲੀ ਦੂਤਘਰ ਨੇੜੇ ਧਮਾਕੇ ਦੀ ਖਬਰ ਨੇ ਪੁਲਿਸ ਨੂੰ ਹੈਰਾਨ ਕਰਕੇ ਰੱਖ ਦਿੱਤਾ। ਮੰਗਲਵਾਰ ਸ਼ਾਮ ਕਰੀਬ 5:45 ਵਜੇ ਵਾਪਰੀ ਘਟਨਾ ਦੇ ਤੁਰੰਤ ਬਾਅਦ ਜ਼ਿਲ੍ਹਾ ਪੁਲਿਸ, ਸਪੈਸ਼ਲ ਸੈੱਲ ਅਤੇ ਦਿੱਲੀ ਫਾਇਰ ਸਰਵਿਸਿਜ਼ ਦੀਆਂ ਟੀਮਾਂ ਨੂੰ ਰਵਾਨਾ ਕੀਤਾ। ਘਟਨਾ ਵਾਲੀ ਥਾਂ ਉੱਤੇ ਇੱਕ ਪੱਤਰ ਮਿਲਿਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। 


ਭਾਰਤ ਵਿੱਚ ਇਜ਼ਰਾਈਲੀ ਮਿਸ਼ਨ ਦੇ ਉਪ ਮੁਖੀ ਓਹਦ ਨਕਾਸ਼ ਕਇਨਾਰ ਨੇ ਕਿਹਾ, “ਸਾਡੇ ਸਾਰੇ ਡਿਪਲੋਮੈਟ ਅਤੇ ਸਟਾਫ ਸੁਰੱਖਿਅਤ ਹਨ। ਸਾਡੀ ਸੁਰੱਖਿਆ ਟੀਮ ਦਿੱਲੀ ਦੀ ਸਥਾਨਕ ਸੁਰੱਖਿਆ ਟੀਮ ਦੇ ਨਾਲ ਪੂਰੇ ਸਹਿਯੋਗ ਨਾਲ ਕੰਮ ਕਰ ਰਹੀ ਹੈ ਅਤੇ ਉਹ ਮਾਮਲੇ ਦੀ ਅੱਗੇ ਜਾਂਚ ਕਰੇਗੀ।


 



ਹੋਰ ਪੜ੍ਹੋ : ਕੋਟਕਪੁਰਾ 'ਚ ਦਿਨਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਜਿਹੀ ਗੱਲ ਨੂੰ ਲੈ ਕੇ ਦੁਕਾਨਦਾਰ ਦੀ ਕੀਤੀ ਕੁੱਟਮਾਰ, ਜਾਣੋ ਪੂਰਾ ਮਾਮਲਾ


ਉੱਥੇ ਹੀ ਇਜ਼ਰਾਈਲ ਦੂਤਾਵਾਸ ਦੇ ਬੁਲਾਰੇ ਗਾਈ ਨੀਰ ਨੇ ਕਿਹਾ, "ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਦੂਤਾਵਾਸ ਦੇ ਨੇੜੇ ਧਮਾਕਾ ਹੋਇਆ ਸੀ।" ਦਿੱਲੀ ਪੁਲਿਸ ਅਤੇ ਸੁਰੱਖਿਆ ਟੀਮ ਅਜੇ ਵੀ ਸਥਿਤੀ ਦੀ ਜਾਂਚ ਕਰ ਰਹੀ ਹੈ।


ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਦੂਤਾਵਾਸ ਦੇ ਨੇੜੇ ਇਜ਼ਰਾਈਲੀ ਰਾਜਦੂਤ ਨੂੰ ਸੰਬੋਧਿਤ ਇੱਕ ਪੱਤਰ ਲੱਭਿਆ ਗਿਆ ਸੀ। ਫੋਰੈਂਸਿਕ ਟੀਮ ਫਿੰਗਰਪ੍ਰਿੰਟਸ ਦੀ ਜਾਣਕਾਰੀ ਲੈਣ ਲਈ ਪੱਤਰ ਆਪਣੇ ਨਾਲ ਲੈ ਗਈ ਹੈ। ਅਧਿਕਾਰੀਆਂ ਨੇ ਪੱਤਰ ਦੀ ਫੋਟੋ ਲੈ ਕੇ ਰੱਖ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪੱਤਰ ਉੱਤੇ ਇੱਕ ਝੰਡਾ ਵੀ ਬਣਿਆ ਹੋਇਆ ਸੀ।


 






ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।