ਖ਼ਬਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਕਮਲਨਾਥ ਦੇ ਨਿੱਜੀ ਸਕੱਤਰ ਪ੍ਰਵਾਨ ਕੱਕੜ ਦੇ ਵਿਜੈ ਨਗਰ ਸਥਿਤ ਘਰ ਛਾਪਾ ਮਾਰਿਆ। ਇਸ ਤੋਂ ਇਲਾਵਾ ਕਮਲਨਾਥ ਦੇ ਕਰੀਬੀ ਰਾਜੇਂਦਰ ਕੁਮਾਰ ਮਿਗਲਾਨੀ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 15 ਤੋਂ ਵੱਧ ਅਧਿਕਾਰੀ ਛਾਪਾ ਮਾਰ ਰਹੇ ਹਨ। ਛਾਪੇਮਾਰੀ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਹੈ।
ਦਰਅਸਲ ਇਨਕਮ ਟੈਕਸ ਵਿਭਾਗ ਨੂੰ ਦਿੱਲੀ ਤੋਂ ਜਾਣਕਾਰੀ ਮਿਲੀ ਸੀ ਕਿ ਲੋਕ ਸਭਾ ਚੋਣਾਂ ਵਿੱਚ ਕੁਲੈਕਸ਼ਨ ਦੀ ਖੇਡ ਖੇਡੀ ਜਾ ਰਹੀ ਹੈ ਤੇ ਹਵਾਲਾ ਰਕਮ ਇੱਧਰੋਂ-ਉੱਧਰ ਕੀਤੀ ਜਾ ਰਹੀ ਹੈ। ਇਸੇ ਸੂਚਨਾ ਦੇ ਆਧਾਰ 'ਤੇ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਵਿਭਾਗ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਮਿਲੇ 9 ਕਰੋੜ ਤੋਂ ਵੀ ਵੱਧ ਰਕਮ ਮਿਲ ਸਕਦੀ ਹੈ।