ਮੁਹਾਲੀ ਤੇ ਚੰਡੀਗੜ੍ਹ 'ਚ IT ਦੇ ਛਾਪੇ, 25 ਕਰੋੜ ਨਕਦੀ ਬਰਾਮਦ
ਏਬੀਪੀ ਸਾਂਝਾ | 22 Jan 2021 11:36 AM (IST)
ਚੰਡੀਗੜ੍ਹ ਤੇ ਪੰਜਾਬ ਦੇ ਮੁਹਾਲੀ ਵਿੱਚ ਦੋ ਵੱਡੇ ਬਿਲਡਰਾਂ ਦੇ ਦਫ਼ਤਰਾਂ ਤੇ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ 25 ਕਰੋੜ ਰੁਪਏ ਨਕਦੀ ਬਰਾਮਦ ਕੀਤੇ ਗਏ ਹਨ।
ਚੰਡੀਗੜ੍ਹ: ਚੰਡੀਗੜ੍ਹ ਤੇ ਪੰਜਾਬ ਦੇ ਮੁਹਾਲੀ ਵਿੱਚ ਦੋ ਵੱਡੇ ਬਿਲਡਰਾਂ ਦੇ ਦਫ਼ਤਰਾਂ ਤੇ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ 25 ਕਰੋੜ ਰੁਪਏ ਨਕਦੀ ਬਰਾਮਦ ਕੀਤੇ ਗਏ ਹਨ। ਵਿਭਾਗ ਨੇ 100 ਤੋਂ 200 ਕਰੋੜ ਰੁਪਏ ਦੇ ਹੇਰਾ ਫੇਰੀ ਫੜ੍ਹੀ ਹੈ। ਇਨਕਮ ਟੈਕਸ ਵਿਭਾਗ ਵੱਲੋਂ ਇਨ੍ਹਾਂ ਬਿਲਡਰਾਂ ਨਾਲ ਸਬੰਧਤ 10 ਨਾਲੋਂ ਵੱਧ ਥਾਵਾਂ ਤੇ ਸਰਚ ਜਾਰੀ ਹੈ।