ਨਵੀਂ ਦਿੱਲੀ: ਇਨਕਮ ਟੈਕਸ ਦੀ ਇੱਕ ਟੀਮ ਰੌਬਟ ਵਾਡਰਾ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਹੈ। ਦੱਸ ਦਈਏ ਕਿ ਰੌਬਟ ਵਾਡਰਾ ਨੂੰ ਬੇਨਾਮੀ ਐਕਟ ਦੇ ਤਹਿਤ ਸੰਮਨ ਭੇਜਿਆ ਗਿਆ ਸੀ। ਹਾਲਾਂਕਿ, ਕੋਵਿਡ-19 ਕਾਰਨ, ਉਹ ਇਹ ਸੰਮਨ ਨਹੀਂ ਲੈ ਸਕੇ। ਇਸ ਕਾਰਨ ਰੌਬਟ ਵਾਡਰਾ ਆਈਟੀ ਵਿਭਾਗ ਵਿੱਚ ਆਪਣਾ ਬਿਆਨ ਦੇਣ ਨਹੀਂ ਪਹੁੰਚਿਆ, ਇਸ ਲਈ ਵਿਭਾਗ ਦੀ ਟੀਮ ਉਸਦੇ ਬਿਆਨ ਦਰਜ ਕਰਨ ਲਈ ਉਸ ਦੇ ਘਰ ਪਹੁੰਚ ਗਈ ਹੈ।
ਸੋਨੀਆ ਗਾਂਧੀ ਦੇ ਜਵਾਈ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰੌਬਟ ਵਾਡਰਾ ਤੇ ਕਈ ਮਾਮਲਿਆਂ ਵਿੱਚ ਜਾਂਚ ਦੀ ਤਲਵਾਰ ਲਟਕ ਰਹੀ ਹੈ। ਇਸ ਦੇ ਨਾਲ ਉਹ ਈਡੀ ਦੀ ਰਾਡਾਰ ‘ਤੇ ਵੀ ਹਨ। ਈਡੀ ਰੌਬਟ ਵਾਡਰਾ ਤੋਂ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ।
ਇਸ ਤੋਂ ਪਹਿਲਾਂ ਵੀ ਰੌਬਟ ਵਾਡਰਾ ਤੋਂ ਕਈ ਵਾਰ ਪੁੱਛ ਗਿੱਛ ਕੀਤੀ ਜਾ ਚੁੱਕੀ ਹੈ। ਬੇਨਾਮੀ ਜਾਇਦਾਦ ਮਾਮਲੇ ਵਿੱਚ ਕਈ ਵਾਰ ਤਲਬ ਕੀਤੇ ਜਾਣ ਦੇ ਬਾਵਜੂਦ ਉਹ ਜਾਂਚ ਏਜੰਸੀ ਸਾਹਮਣੇ ਪੇਸ਼ ਨਹੀਂ ਹੋਏ। ਇਸ ਕਾਰਨ ਅੱਜ ਆਈਟੀ ਵਿਭਾਗ ਦੀ ਟੀਮ ਖੁਦ ਪੁੱਛਗਿੱਛ ਲਈ ਉਸ ਦੇ ਘਰ ਪਹੁੰਚ ਗਈ ਹੈ।