ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲ ਨੇ ਆਪਣੀ ਚੁਣੌਤੀ ਵਾਪਸ ਲੈ ਲਈ ਹੈ। ਟਾਈਟਲ ਨੇ ਫੂਲਕਾ ਵੱਲੋਂ ਦਾਇਰ ਕੀਤੇ ਮਾਣਹਾਨੀ ਮੁਕੱਦਮੇ ਵਿੱਚ ਜਾਰੀ ਸੰਮਨਾਂ ਨੂੰ ਦਿੱਲੀ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ, ਜਿਸ ਨੂੰ ਉਸ ਨੇ ਵਾਪਸ ਲੈ ਲਿਆ ਹੈ। ਇਸ ਮਾਮਲੇ ਦੀ ਸੁਣਵਾਈ 16 ਤੋਂ ਲੈ ਕੇ 18 ਜੁਲਾਈ ਨੂੰ ਹੋਵੇਗੀ ਪਰ ਜਗਦੀਸ਼ ਟਾਈਟਲਰ ਨੇ ਆਪਣੀ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ। ਟਾਈਟਲਰ ਨੇ ਫੂਲਕਾ ਵਿਰੁੱਧ ਇਤਰਾਜ਼ਯੋਗ ਸ਼ਬਦ ਕਹੇ ਸਨ ਜਿਸ ਤੋਂ ਬਾਅਦ ਫੂਲਕਾ ਨੇ ਟਾਈਟਰ ਵਿਰੁੱਧ ਮਾਣਹਾਨੀ ਮੁਕੱਦਮਾ ਦਾਇਰ ਕੀਤਾ ਹੋਇਆ ਹੈ। ਇਸ ਤਹਿਤ ਜਾਰੀ ਹੋਏ ਸੰਮਨਾਂ ਨੂੰ ਟਾਈਟਲਰ ਨੇ ਚੁਣੌਤੀ ਦਿੱਤੀ ਸੀ। ਹਾਲਾਂਕਿ, ਟਾਈਟਲਰ ਨੂੰ ਸੀਬੀਆਈ ਤੋਂ ਕਲੀਨ ਚਿੱਟ ਵੀ ਮਿਲ ਚੁੱਕੀ ਹੈ ਪਰ ਉਸ ਵਿਰੁੱਧ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਜਾਰੀ ਹਨ।