ਜੈਪੁਰ: ਸਾਢੇ 11 ਸਾਲ ਪਹਿਲਾਂ ਜੈਪੁਰ ‘ਚ ਸੀਰੀਅਲ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਦੋਸ਼ੀਆਂ ਨੂੰ ਸ਼ੁੱਕਰਵਾਰ ਫਾਂਸੀ ਦੀ ਸਜ਼ਾ ਸੁਣਾਈ ਗਈ। ਵੀਰਵਾਰ ਨੂੰ ਬਲਾਸਟ ਮਾਮਲਿਆਂ ‘ਚ ਵਿਸ਼ੇਸ਼ ਅਦਾਲਤ ‘ਚ ਚਾਰਾਂ ਦੋਸ਼ੀਆਂ ਮੁਹੰਮਦ ਸੈਫ, ਸਰਵਰ ਆਜ਼ਮੀ, ਸੈਫੁਰਹਿਮਾਨ ਤੇ ਮੁਹੰਮਦ ਸਲਮਾਨ ਨੂੰ ਪੇਸ਼ ਕੀਤਾ ਗਿਆ ਸੀ। ਸਰਕਾਰੀ ਵਕੀਲ ਨੇ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੀ ਮੰਗ ਕੀਤੀ ਸੀ। ਕਰੀਬ ਅੱਧਾ ਘੰਟਾ ਬਹਿਸ ਤੋਂ ਬਾਅਦ ਚਾਰੋਂ ਪ੍ਰੇਸ਼ਾਨ ਨਜ਼ਰ ਆਏ।


ਅਦਾਲਤ ਨੇ ਬੁੱਧਵਾਰ ਨੂੰ ਬੰਬ ਬਲਾਸਟ ਮਾਮਲੇ ‘ਚ ਗ੍ਰਿਫ਼ਤਾਰ 5 ਦੋਸ਼ੀਆਂ ਵਿੱਚੋਂ ਸ਼ਹਿਬਾਜ ਨੂੰ ਬਰੀ ਕੀਤਾ ਸੀ। ਜਦਕਿ ਚਾਰਾਂ ਨੂੰ 8 ਥਾਂਵਾਂ ‘ਤੇ ਸਿਲਸਿਲੇਵਾਰ ਬੰਬ ਬਲਾਸਟ ਕਰਕੇ ਅਪਰਾਧਿਕ ਸਾਜਿਸ਼ ਤੇ ਹੋਰ ਅਪਰਾਧ ‘ਚ ਦੋਸ਼ੀ ਕਰਾਰ ਦਿੱਤਾ ਸੀ। 13 ਮਈ, 2008 ਨੂੰ ਪਰਕੋਟੇ ‘ਚ 8 ਥਾਂਵਾਂ ‘ਤੇ ਲੜੀਵਾਰ ਧਮਾਕੇ ਹੋਏ ਸੀ ਜਿਸ ‘ਚ 71 ਲੋਕਾਂ ਦੀ ਮੌਤ ਤੇ 185 ਲੋਕ ਜ਼ਖ਼ਮੀ ਹੋਏ ਸੀ।