ਨਵੀਂ ਦਿੱਲੀ: ਏਅਰ ਇੰਡੀਆ ਦੀ ਸਹਾਇਕ ਕੰਪਨੀ ਇਲਾਇੰਸ ਏਅਰ 'ਚ ਰਾਤ ਨੂੰ ਸਫ਼ਰ ਦੀ ਚਾਹ ਰੱਖਣ ਵਾਲੇ ਮੁਸਾਫਰਾਂ ਦਾ ਇਹ ਤਜਰਬਾ ਹਮੇਸ਼ਾਂ ਦਰਦ ਨਾਲ ਉਨ੍ਹਾਂ ਦਾ ਸਾਥੀ ਬਣਿਆ ਰਹੇਗਾ। ਫਲਾਈਟ ਜੈਪੁਰ ਪੈਸੰਜ਼ਰ ਹਵਾਈ ਅੱਡੇ 'ਤੇ ਹਾਜ਼ਰ ਸੀ। ਪਾਇਲਟ ਨੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ। ਪਾਇਲਟ ਦਾ ਕਹਿਣਾ ਸੀ ਕਿ ਉਸ ਦੀ ਡਿਊਟੀ ਖ਼ਤਮ ਹੋ ਗਈ ਹੈ। ਉਹ ਹੁਣ ਉਡਾਣ ਨਹੀਂ ਭਰੇਗਾ। ਡੀਜੀਸੀਏ ਦਾ ਨਿਯਮ ਵੀ ਉਸ ਦੇ ਪੱਖ 'ਚ ਜਾ ਰਿਹਾ ਸੀ। ਇਸ ਤਰ੍ਹਾਂ ਫਲਾਈਟ ਰੱਦ ਕਰ ਦਿੱਤੀ ਗਈ। ਕਈ ਮੁਸਾਫਰਾਂ ਦਾ ਦਿੱਲੀ ਜਾਣਾ ਜ਼ਰੂਰੀ ਸੀ। ਇਸੇ ਲਈ ਕੰਪਨੀ ਨੇ ਕੁਝ ਪੈਸੰਜ਼ਰਾਂ ਨੂੰ ਸੜਕ ਦੇ ਰਸਤੇ ਦਿੱਲੀ ਪਹੁੰਚਾਇਆ। ਕੁਝ ਨੂੰ ਹੋਟਲ 'ਚ ਠਹਿਰਾਇਆ ਤੇ ਉਹ ਸਵੇਰ ਦੀ ਫਲ਼ਾਈਟ ਲਈ ਦਿੱਲੀ ਰਵਾਨਾ ਹੋਏ। ਇਸ ਮਾਮਲੇ 'ਤੇ ਜੈਪੁਰ ਹਵਾਈ ਅੱਡੇ ਦੇ ਨਿਰਦੇਸ਼ਕ ਜੇ.ਐਸ. ਬਹਲਾਰਾ ਨੇ ਕਿਹਾ ਕਿ ਪਾਇਲਟ ਦੀ ਡਿਊਟੀ ਖ਼ਤਮ ਹੋ ਗਈ। ਉਸ ਨੇ ਉਡਾਣ ਭਰਨ ਤੋਂ ਮਨ੍ਹਾ ਕਰ ਦਿੱਤਾ। ਇਸ 'ਤੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਨਿਯਮ ਉਸ ਦੇ ਪੱਖ 'ਚ ਸਨ।