PM Modi Midnight Call To S Jaishankar : ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਇੱਕ ਬੇਹਤਰੀਨ ਕਿੱਸਾ ਸੁਣਾਇਆ। ਇਸ ਕਿੱਸੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਨੂੰ ਲੈ ਕੇ ਚਿੰਤਾ ਸਾਫ਼ ਨਜ਼ਰ ਆਉਂਦੀ ਹੈ। ਇਹ ਕਿੱਸਾ ਉਸ ਸਮੇਂ ਦਾ ਹੈ ,ਜਦੋਂ ਅਫਗਾਨਿਸਤਾਨ ਤੋਂ ਭਾਰਤੀਆਂ ਦਾ ਬਚਾਅ ਮਿਸ਼ਨ ਚੱਲ ਰਿਹਾ ਸੀ। ਇਹ ਤਾਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਨੂੰ ਨੀਂਦ ਨਾ ਆਉਂਣਾ ਲਾਜ਼ਮੀ ਸੀ। ਬਚਾਅ ਮਿਸ਼ਨ ਦੌਰਾਨ ਰਾਤ ਕਰੀਬ 12 ਵਜੇ ਤੋਂ ਬਾਅਦ ਐਸ ਜੈਸ਼ੰਕਰ ਦੇ ਫ਼ੋਨ ਦੀ ਘੰਟੀ ਵੱਜੀ। ਫ਼ੋਨ 'ਤੇ ਸਨ ਪੀਐਮ ਮੋਦੀ । ਸਵਾਲ ਸੀ, ਜਾਗਦੇ ਹੋ?


ਪੀਐਮ ਮੋਦੀ ਦੇ ਫੋਨ ਦਾ ਇਹ ਕਿੱਸਾ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ 'ਤੇ ਹਮਲੇ ਦੇ ਸਮੇਂ ਦਾ ਹੈ, ਜਦੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਅਮਰੀਕਾ ਦੇ ਨਿਊਯਾਰਕ 'ਚ ਇਕ ਪ੍ਰੋਗਰਾਮ ਦੌਰਾਨ ਜੈਸ਼ੰਕਰ ਨੇ ਦੱਸਿਆ ਕਿ ਬਚਾਅ ਮਿਸ਼ਨ ਦੌਰਾਨ ਅੱਧੀ ਰਾਤ ਹੋ ਗਈ ਸੀ। ਪੀਐਮ ਨੇ ਉਸ ਨੂੰ ਫ਼ੋਨ ਕੀਤਾ। ਉਨ੍ਹਾਂ ਪਹਿਲਾ ਸਵਾਲ ਸੀ - " ਜਾਗਦੇ ਹੋ?" ਉਨ੍ਹਾਂ ਕਿਹਾ ਕਿ ਲੋਕਾਂ ਤੱਕ ਮਦਦ ਪਹੁੰਚਾਉਣ ਦਾ ਕੰਮ ਚੱਲ ਜਾਰੀ ਹੈ।



ਇਸ ਤੋਂ ਬਾਅਦ ਵੀ ਪੀਐਮ ਮੋਦੀ ਨੇ ਕੰਮ ਪੂਰਾ ਹੁੰਦੇ ਹੀ ਉਨ੍ਹਾਂ ਨੂੰ ਜਾਣਕਾਰੀ ਦੇਣ ਲਈ ਕਿਹਾ। ਜਦੋਂ ਜੈਸ਼ੰਕਰ ਨੇ ਉਨ੍ਹਾਂ ਨੂੰ ਕਿਹਾ ਕਿ ਇੱਥੇ ਕੰਮ ਪੂਰਾ ਹੋਣ ਲਈ 2 ਤੋਂ 3 ਘੰਟੇ ਲੱਗ ਜਾਣਗੇ। ਇਸ ਦੇ ਬਾਵਜੂਦ ਉਸ ਨੇ ਕਿਹਾ ਕਿ ਮੈਨੂੰ ਫ਼ੋਨ ਕਰਨਾ। ਸਾਲ 2016 'ਚ ਅਫਗਾਨਿਸਤਾਨ ਦੇ ਹਾਲਾਤ ਨੂੰ ਯਾਦ ਕਰਦੇ ਹੋਏ ਜੈਸ਼ੰਕਰ ਨੇ ਇੱਥੇ ਇਕ ਕਿਤਾਬ ਚਰਚਾ ਪ੍ਰੋਗਰਾਮ 'ਚ ਹਿੱਸਾ ਲੈਂਦੇ ਹੋਏ ਕਿਹਾ, ''ਅੱਧੀ ਰਾਤ ਹੋ ਗਈ ਸੀ ਅਤੇ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ 'ਚ ਸਾਡੇ ਵਣਜ ਦੂਤਘਰ 'ਤੇ ਹਮਲਾ ਹੋਇਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੇਰ ਰਾਤ ਸਥਿਤੀ ਦਾ ਪਤਾ ਲਗਾਉਣ ਲਈ ਫੋਨ ਕੀਤਾ ਸੀ।