ਨਾਗਰਕਿਤਾ ਕਾਨੂੰਨ ਖਿਲਾਫ ਦਿੱਲੀ 'ਚ ਉਬਾਲ, ਵਾਹਨਾਂ ਨੂੰ ਲਾਈ ਅੱਗ
ਏਬੀਪੀ ਸਾਂਝਾ | 15 Dec 2019 06:12 PM (IST)
ਨਾਗਰਕਿਤਾ ਕਾਨੂੰਨ ਖਿਲਾਫ ਲੋਕਾਂ ਵਿੱਚ ਰੋਹ ਵਧਦਾ ਜਾ ਰਿਹਾ ਹੈ। ਅੱਜ ਦਿੱਲੀ ਦੀਆਂ ਸੜਕਾਂ ਉੱਪਰ ਵੀ ਹਿੰਸਕ ਪ੍ਰਦਰਸ਼ਨ ਨਜ਼ਰ ਆਇਆ। ਦਿੱਲੀ ਦੀ ਜਾਮੀਆ-ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੋਸ ਮਾਰਚ ਕੱਢਿਆ ਜੋ ਹਿੰਸਕ ਰੂਪ ਧਾਰ ਗਿਆ।
ਨਵੀਂ ਦਿੱਲੀ: ਨਾਗਰਕਿਤਾ ਕਾਨੂੰਨ ਖਿਲਾਫ ਲੋਕਾਂ ਵਿੱਚ ਰੋਹ ਵਧਦਾ ਜਾ ਰਿਹਾ ਹੈ। ਅੱਜ ਦਿੱਲੀ ਦੀਆਂ ਸੜਕਾਂ ਉੱਪਰ ਵੀ ਹਿੰਸਕ ਪ੍ਰਦਰਸ਼ਨ ਨਜ਼ਰ ਆਇਆ। ਦਿੱਲੀ ਦੀ ਜਾਮੀਆ-ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੋਸ ਮਾਰਚ ਕੱਢਿਆ ਜੋ ਹਿੰਸਕ ਰੂਪ ਧਾਰ ਗਿਆ। ਪ੍ਰਦਰਸ਼ਨਕਾਰੀਆਂ ਨੇ ਤਿੰਨ ਬੱਸਾਂ ਤੇ ਕੁਝ ਮੋਟਰਸਾਈਕਲਾਂ ਨੂੰ ਅੱਗ ਲਾ ਦਿੱਤੀ। ਅੱਗ ਬਝਾਉਣ ਆਏ ਫਾਇਰ ਬ੍ਰਗੇਡ ਦੀ ਗੱਡੀ ਉਪਰ ਵੀ ਹਮਲਾ ਕੀਤਾ ਗਿਆ। ਇਸ ਵਿੱਚ ਅੱਗ ਬੁਝਾਊ ਦਸਤੇ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ। ਪੁਲਿਸ ਨੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਰੋਸ ਪ੍ਰਦਰਸ਼ਨ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕ ਵੀ ਸ਼ਾਮਲ ਹੋਏ। ਪੁਲਿਸ ਕਈ ਸੜਕਾਂ ਬੰਦ ਕਰ ਦਿੱਤੀਆਂ ਹਨ। ਉਧਰ ਜਾਮੀਆ ਯੂਨੀਵਰਸਿਟੀ ਪੰਜ ਜਨਵਰੀ ਤੱਕ ਬੰਦ ਕਰ ਦਿੱਤੀ ਗਈ ਹੈ।