ਨਵੀਂ ਦਿੱਲੀ: ਮਦਰ ਡੇਅਰੀ ਤੋਂ ਬਆਦ ਹੁਣ ਅਮੂਲ ਨੇ ਵੀ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਅੱਜ ਤੋਂ ਅਮੂਲ ਦੁੱਧ ਦੀ ਕੀਮਤ ਕਈ ਰਾਜਾਂ ਵਿੱਚ ਦੋ ਰੁਪਏ ਵਧ ਗਈ ਹੈ। ਗੁਜਰਾਤ, ਦਿੱਲੀ-ਐਨਸੀਆਰ, ਪੱਛਮੀ ਬੰਗਾਲ ਤੇ ਮਹਾਰਾਸ਼ਟਰ 'ਚ ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ।


ਦੂਜੇ ਪਾਸੇ ਮਦਰ ਡੇਅਰੀ ਨੇ ਦਿੱਲੀ ਐਨਸੀਆਰ 'ਚ ਦੁੱਧ ਦੀਆਂ ਕੀਮਤਾਂ 'ਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦੁੱਧ ਕੰਪਨੀਆਂ ਨੇ ਕੀਮਤਾਂ ਵਿੱਚ ਹੋਏ ਵਾਧੇ ਦਾ ਕਾਰਨ ਸਪਲਾਈ ਦਾ ਘੱਟ ਹੋਣਾ ਤੇ ਖਰੀਦ ਦੀ ਲਾਗਤ ਵਿੱਚ ਵਾਧਾ ਦੱਸਿਆ ਹੈ।

ਹੁਣ ਤੋਂ ਮਦਰ ਡੇਅਰੀ ਦਾ ਟੋਕਨ ਵਾਲਾ ਦੁੱਧ 40 ਰੁਪਏ ਦੀ ਬਜਾਏ 42 ਰੁਪਏ ਲੀਟਰ ਮਿਲੇਗਾ। ਪੈਕਟ ਵਾਲੇ ਦੁੱਧ ਦੀ ਕੀਮਤ 2 ਰੁਪਏ ਵਧ ਕੇ 55 ਰੁਪਏ ਹੋ ਗਈ ਹੈ। ਟੋਂਡ ਦੁੱਧ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧੀ ਹੈ। ਇਸ ਦੇ ਨਾਲ ਹੀ ਡਬਲ ਟੋਂਡ ਦੁੱਧ ਤੇ ਗਾਂ ਦੇ ਦੁੱਧ 'ਚ ਵੀ 3 ਰੁਪਏ ਦਾ ਇਜ਼ਾਫਾ ਹੋਇਆ ਹੈ। ਹੁਣ ਇਹ ਦੁੱਧ 47 ਰੁਪਏ 'ਚ ਮਿਲੇਗਾ।