ਪੁਲਵਾਮਾ: ਜੰਮੂ-ਕਸ਼ਮੀਰ ਦਾ ਪੁਲਿਸ ਮੁਲਾਜ਼ਮ ਇਰਫਾਨ ਅਹਿਮਦ ਡਾਰ ਲਾਪਤਾ ਹੋ ਗਿਆ ਹੈ। ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਨੇ ਦਾਅਵਾ ਕੀਤਾ ਹੈ ਕਿ ਇਰਫ਼ਾਨ ਡਾਰ ਉਨ੍ਹਾਂ ਦਾ ਸਾਥੀ ਬਣ ਗਿਆ ਹੈ। ਇਰਫ਼ਾਨ ਏਕੇ 47 ਨਾਲ ਲਾਪਤਾ ਹੋਇਆ ਸੀ। ਹਿਜ਼ਬੁਲ ਨੇ ਵੀਡੀਓ ਬਣਾ ਕੇ ਇਰਫ਼ਾਨ ਬਾਰੇ ਇਹ ਦਾਅਵਾ ਕੀਤਾ ਹੈ।

ਇਰਫਾਨ ਅਹਿਮਦ ਡਾਰ ਪੁਲਵਾਮਾ ਜ਼ਿਲ੍ਹੇ ਦੇ ਵਿਸ਼ੇਸ਼ ਪੁਲਿਸ ਬਲ (ਐਸਪੀਓ) ਦਾ ਮੁਲਾਜ਼ਮ ਹੈ। ਉਸ ਨੂੰ ਲੱਭਣ ਲਈ ਖੋਜ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਐਸਪੀਓ ਇਰਫਾਨ ਅਹਿਮਦ ਡਾਰ ਮੰਗਲਵਾਰ ਤੋਂ ਪਾਂਪੋਰ ਪੁਲਿਸ ਥਾਣੇ ਤੋਂ ਲਾਪਤਾ ਹੈ।

 

ਹਿਜਬੁਲ ਮੁਜ਼ਾਹਿਦੀਨ ਦੇ ਬੁਲਾਰੇ ਬੁਰਹਾਨ-ਉ-ਦੀਨ ਨੇ ਕਿਹਾ ਕਿ ਦੱਖਣ ਕਸ਼ਮੀਰ ਵਿੱਚ ਪੁਲਵਾਮਾ ਦੇ ਨਿਹਾਮਾ ਕਾਕਾਪੋਰ ਦੇ ਰਹਿਣ ਵਾਲੇ ਐਸਪੀਓ ਇਰਫ਼ਾਨ ਡਾਰ ਹਿਜਬੁਲ ਮੁਜ਼ਾਹਿਦੀਨ ਨਾਲ ਜੁੜ ਗਿਆ ਹੈ। ਉਨ੍ਹਾਂ ਜੰਮੂ-ਕਸ਼ਮੀਰ ਪੁਲਿਸ ਦੇ ਸਾਰੇ ਅਧਿਕਾਰੀਆਂ ਨੂੰ ਆਪਣੀ ਨੌਕਰੀ ਛੱਡ ਕੇ ਹਿਜ਼ਬੁਲ ਨਾਲ ਮਿਲ ਦੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਭਾਰਤੀ ਨੌਜਵਾਨਾਂ ਦੇ ਹਿਜਬੁਲ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਆ ਚੁੱਕੀਆਂ ਸਨ। ਹਿਜਬੁਲ ਮੁਜ਼ਾਹਿਦੀਨ ਦੀ ਗਠਨ 1989 ਵਿੱਚ ਹੋਇਆ ਸੀ ਤੇ ਇਹ ਜੰਮੂ-ਕਸ਼ਮੀਰ ਵਿੱਚ ਸਭ ਤੋਂ ਵੱਧ ਸਰਗਰਮ ਤੇ ਸਭ ਤੋਂ ਪੁਰਾਣਾ ਅੱਤਵਾਦੀ ਸੰਗਠਨ ਹੈ।