ਸ੍ਰੀਨਗਰ 'ਚ ਸੀਆਰਪੀਐਫ ਕੈਂਪ 'ਤੇ ਅੱਤਵਾਦੀਆਂ ਵੱਲੋਂ ਹਮਲਾ..
ਏਬੀਪੀ ਸਾਂਝਾ | 12 Feb 2018 11:22 AM (IST)
ਸ੍ਰੀਨਗਰ-ਸੁੰਜਵਾਂ ਆਰਮੀ ਕੈਂਪ 'ਤੇ ਹਮਲੇ ਤੋਂ ਬਾਅਦ ਅੱਜ ਸ੍ਰੀਨਗਰ 'ਚ ਸੀਆਰਪੀਐਫ ਕੈਂਪ 'ਤੇ ਅੱਤਵਾਦੀਆਂ ਵੱਲੋਂ ਹਮਲੇ ਦੀ ਕੋਸਿ਼ਸ਼ ਕੀਤੀ ਗਈ। ਦੋ ਅੱਤਵਾਦੀਆਂ ਨੇ ਸਵੇਰੇ ਸਾਢੇ ਚਾਰ ਵਜੇ ਦੀ ਕਰੀਬ ਕਰਣ ਸੈਕਟਰ 'ਚ ਘੁੱਸਣ ਦੀ ਕੋਸ਼ਿਸ਼ ਕੀਤਾ ਪਰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਫ਼ਿਲਹਾਲ ਅੱਤਵਾਦੀਆਂ ਨੇ ਮੁੱਠਭੇੜ ਜਾਰੀ ਹੈ। ਫ਼ੌਜ ਨੇ ਬਿਲਡਿੰਗ ਨੂੰ ਚਾਰ ਪਾਸੇ ਤੋਂ ਘੇਰ ਰੱਖਿਆ ਹੈ। ਤਿੰਨ ਦਿਨਾਂ ਦੇ ਅੰਦਰ ਫ਼ੌਜ 'ਤੇ ਅੱਤਵਾਦੀਆਂ ਦਾ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 10 ਫਰਵਰੀ ਸੁੰਜਵਾਂ ਫ਼ੌਜੀ ਕੈਂਪ 'ਤੇ ਹਮਲਾ ਕੀਤਾ ਗਿਆ ਸੀ।