ਜੰਮੂ: ਮੰਗਲਵਾਰ ਨੂੰ ਜੰਮੂ ਦੇ ਇਲਾਕੇ ਵਿੱਚੋਂ ਇੱਕ ਬੱਸ ਵਿੱਚੋਂ 15 ਕਿਲੋ ਵਿਸਫੋਟਕ ਮਿਲਿਆ ਸੀ। ਇਸ ਦੀ ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ ਜਿਸ ‘ਚ ਜਾਂਚ ਏਜੰਸੀਆਂ ਦੇ ਰਡਾਰ ‘ਤੇ ਕੁਝ ਔਰਤਾਂ ਓਵਰ ਗ੍ਰਾਉਂਡ ਵਰਕਰ ਆ ਗਈਆਂ ਹਨ। ਇਨ੍ਹਾਂ ਔਰਤਾਂ ਦਾ ਇਸਤੇਮਾਲ ਅੱਤਵਾਦੀ ਸੰਗਠਨ ਆਪਣੇ ਲੋਕਾਂ ਤਕ ਹਥਿਆਰ ਤੇ ਗੋਲਾ ਬਾਰੂਦ ਪਹੁੰਚਾਉਣ ਲਈ ਕਰਦੇ ਹਨ।ਮੰਗਲਵਾਰ ਨੂੰ ਜੰਮੂ ਦੇ ਬੱਸ ਸਟੈਂਡ ਤੋਂ ਮਿਲੇ ਇਸ ਧਮਾਕੇ ਵਾਲੀ ਸਮਾਗਰੀ ਤੋਂ ਬਾਅਦ ਜਾਂਚ ਦਾ ਦਾਇਰਾ ਸੁਰੱਖਿਆ ਏਜੰਸੀਆਂ ਨੇ ਜੰਮੂ ਤੋਂ ਕਠੂਆ ਤੇ ਪੁਣਛ ਜ਼ਿਲ੍ਹੇ ਤਕ ਵਧਾ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਬੱਸ ਦੇ ਡਰਾਈਵਰ, ਕੰਡਕਟਰ ਤੇ ਇੱਕ ਸ਼ੱਕੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਬੂਲ ਕੀਤਾ ਕਿ ਇਹ ਬੈਗ ਕਠੂਆ ਦੇ ਬਿਲਾਵਰ ‘ਚ ਇੱਕ ਔਰਤ ਤੇ ਆਦਮੀ ਨੇ ਉਨ੍ਹਾਂ ਨੂੰ ਇਹ ਕਹਿ ਕੇ ਦਿੱਤਾ ਸੀ ਕਿ ਇਸ ‘ਚ ਆਟਾ ਹੈ।ਪੁੱਛਗਿੱਛ ‘ਚ ਸੁਰੱਖਿਆ ਬਲਾਂ ਨੂੰ ਪਤਾ ਲੱਗਿਆ ਕਿ ਜਿਸ ਵਿਅਕਤੀ ਨੇ ਬੈਗ ਲੈਣ ਬ੍ਰਾਗਮਣਾ ਆਉਣਾ ਸੀ ਉਸ ਦਾ ਨਾਂ ਫਾਰੂਕ ਹੈ ਤੇ ਉਹ ਪੁਣਛ ਦਾ ਰਹਿਣ ਵਾਲਾ ਹੈ। ਸੁਰੱਖਿਆ ਉਸ ਮਹਿਲਾ ਦੀ ਵੀ ਭਾਲ ਕਰ ਰਹੀਆਂ ਹਨ ਜਿਸ ਨੇ ਇਹ ਵਿਸਫੋਟਕ ਬੱਸ ‘ਚ ਰੱਖਵਾਇਆ। ਸੁਰੱਖਿਆ ਬਲਾਂ ਦੀ ਮੰਨੀਏ ਤਾਂ ਉਹ ਮਹਿਲਾ ਅੱਤਵਾਦੀਆਂ ਦੀ ਓਵਰ ਗ੍ਰਾਉਂਡ ਵਰਕਰ ਹੋ ਸਕਦੀ ਹੈ।