ਜਮਸ਼ੇਦਪੁਰ: ਗੋਹੇ ਦੇ ਮਿਸ਼ਰਨ ਨਾਲ ਵਧੀਆ ਹਾਈਡ੍ਰੋਜਨ ਗੈਸ ਬਣਦੀ ਹੈ। ਲੋੜੀਂਦੀ ਖੋਜ ਤੋਂ ਬਾਅਦ ਇਸ ਦਾ ਇਸਤੇਮਾਲ ਰਾਕੇਟ ਦੇ ਪ੍ਰੋਪੈਲਰ ‘ਚ ਈਂਧਨ ਦੇ ਤੌਰ ‘ਤੇ ਕੀਤਾ ਜਾ ਸਕਦਾ ਹੈ। ਜਮਸ਼ੇਦਪੁਰ ਨਾਲ ਲੱਗਦੇ ਆਦਿਤਿਆਪੁਰ ‘ਚ ਐਨਆਈਟੀ ਦੀ ਸਹਿਯੋਗੀ ਪ੍ਰੋਫੈਸਰ ਦੁਲਾਰੀ ਹੈਂਬ੍ਰਮ ਬੀਤੇ ਕਈ ਸਾਲਾਂ ਤੋਂ ਇਸ ‘ਤੇ ਖੋਜ ‘ਚ ਲੱਗੇ ਹੋਏ ਹਨ। ਸ਼ੁਰੂਆਤੀ ਰਿਸਰਚ ਪੇਪਰ ਪੇਸ਼ ਕਰ ਉਨ੍ਹਾਂ ਦਾਅਵਾ ਕੀਤਾ ਕਿ ਇਹ ਮੁਮਕਿਨ ਹੈ।



ਪ੍ਰੋ. ਦੁਲਾਰੀ ਮੁਤਾਬਕ, ਈਂਧਨ ਦੇ ਤੌਰ ‘ਤੇ ਇਸਤੇਮਾਲ ਹੋਣ ਵਾਲੀ ਹਾਈਡ੍ਰੋਜਨ ਗੈਸ ਦਾ ਉਤਪਾਦਨ ਫਿਲਹਾਲ ਪ੍ਰਤੀ ਯੂਨਿਟ ਸੱਤ ਰੁਪਏ ਹੈ। ਜੇਕਰ ਸਰਕਾਰ ਇਸ ਦੇ ਉਤਾਪਾਦਨ ਨੂੰ ਪ੍ਰੋਤਸ਼ਾਹਿਤ ਕਰਦੀ ਹੈ ਤਾਂ ਇਸ ਦਾ ਉਤਪਾਦਨ ਵੱਡੇ ਪੱਧਰ ‘ਤੇ ਹੋ ਸਕਦਾ ਹੈ। ਇਸ ਨਾਲ ਦੇਸ਼ ‘ਚ ਬਿਜਲੀ ਦੀ ਦਿੱਕਤ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਪ੍ਰੋ. ਦੁਲਾਰੀ ਹੈਂਬ੍ਰਮ ਦਾ ਕਹਿਣਾ ਹੈ ਕਿ ਕਾਲਜ ਦੀ ਲੈਬ ਛੋਟੀ ਹੈ। ਇਸ ਪ੍ਰੋਜੈਕਟ ਲਈ ਕਿਸੇ ਤਰ੍ਹਾਂ ਦੀ ਸਰਕਾਰੀ ਮਦਦ ਨਹੀਂ ਮਿਲ ਰਹੀ ਹੈ। ਇਸ ਕਰਕੇ ਲੋੜੀਂਦੀ ਕਾਮਯਾਬੀ ਨਹੀਂ ਮਿਲ ਰਹੀ। ਸਰਕਾਰੀ ਮਦਦ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੁਲਾਰੀ ਦਾ ਮੰਨਣਾ ਹੈ ਕਿ ਗਾਂ ਦੇ ਗੋਹੇ ਤੇ ਪੇਸ਼ਾਬ ਤੋਂ ਪੈਦਾ ਮੀਥੇਨ ਦਾ ਇਸਤੇਮਾਲ ਅਜੇ ਚਾਰ ਪਹੀਆ ਵਾਹਨ ਚਲਾਉਣ, ਬੱਲਬ ਜਗਾਉਣ ਲਈ ਹੋ ਰਿਹਾ ਹੈ। ਇਸ ਦਾ ਇਸਤੇਮਾਲ ਰਾਕੇਟ ਦੇ ਪ੍ਰੋਪੇਲਰ ‘ਚ ਈਂਧਨ ਦੇ ਤੌਰ ‘ਤੇ ਹੋ ਸਕਦਾ ਹੈ।