ਸ੍ਰੀਨਗਰ: ਇੱਕ ਪਾਸੇ ਪੂਰੇ ਦੇਸ਼ ਵਿੱਚ ਈਦ ਦਾ ਜਸ਼ਨ ਹੈ ਤਾਂ ਦੂਜੇ ਪਾਸੇ ਕਸ਼ਮੀਰ ਵਿੱਚ ਸਰਹੱਦ ’ਤੇ ਤਾਇਨਾਤ ਜਵਾਨਾਂ ਲਈ ਦੁੱਖ ਭਰਿਆ ਮਾਹੌਲ ਹੈ। ਕਸ਼ਮੀਰ ਵਿੱਚ ਵੀ ਅਲ-ਸੁਬਹ ਦੀ ਨਮਾਜ਼ ਅਦਾ ਕੀਤੀ ਗਈ। ਜਵਾਨ ਔਰੰਗਜ਼ੇਬ ਤੇ ਪੱਤਰਕਾਰ ਬੁਖ਼ਾਰੀ ਦੇ ਕਤਲ ਤੋਂ ਬਾਅਦ ਨੌਸ਼ੇਰਾ ਵਿੱਚ ਸਰਹੱਦ ਪਾਰੋਂ ਹੋਈ ਗੋਲ਼ੀਬਾਰੀ ਵਿੱਚ ਜਵਾਨ ਵਿਕਾਸ ਗਰੂੰਗ ਸ਼ਹੀਦ ਹੋ ਗਿਆ। ਦੂਜੇ ਪਾਸੇ ਸ੍ਰੀਨਗਰ ਵਿੱਚ ਵੀ ਨਮਾਜ਼ ਦੇ ਬਾਅਦ ਸੁਰੱਖਿਆ ਬਲਾਂ ’ਤੇ ਪੱਥਰਬਾਜ਼ੀ ਸ਼ੁਰੂ ਹੋ ਗਈ ਤੇ ਅੱਤਵਾਦੀ ਸੰਗਠਨ ਆਈਐਸ ਤੇ ਪਾਕਿਸਤਾਨ ਦੇ ਝੰਡੇ ਲਹਿਰਾਏ ਗਏ।

ਈਦ ਮੌਕੇ ਸਰਹੱਦ ਪਾਰੋਂ ਹੋਈ ਫਾਇਰਿੰਗ ਵਿੱਚ ਜਵਾਨ ਵਿਕਾਸ ਗਰੁੰਗ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ ਪਰ ਉਹ ਬਚ ਨਹੀਂ ਸਕਿਆ। ਅਨੰਤਨਾਗ ਵਿੱਚ ਵੀ ਇੱਕ ਨੌਜਵਾਨ ਦੀ ਪੱਥਰਬਾਜ਼ੀ ਦੌਰਾਨ ਮੌਤ ਹੋ ਗਈ ਜਦਕਿ 20 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ੀਰਾਜ਼ ਅਹਿਮਦ ਵਜੋਂ ਹੋਈ। ਜ਼ਖ਼ਮੀਆਂ ਦੇ ਅੱਖਾਂ ਵਿੱਚ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਸ੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ।

ਉੱਧਰ ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਜਾਰੀ ਹੈ। ਸ੍ਰੀਨਗਰ ਦੇ ਇਲਾਨਾ ਹੋਰ ਇਲਾਕਿਆਂ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਹਨ।

 

ਫੌਜ ਦੇ ਜਵਾਨ ਔਰੰਗਜ਼ੇਬ ਨੂੰ 14 ਜੂਨ ਨੂੰ ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚੋਂ ਅੱਤਵਾਦੀਆਂ ਨੇ ਅਗਵਾ ਕਰ ਕੇ ਕਤਲ ਕਰ ਦਿੱਤਾ ਸੀ। ਪੁੰਛ ਵਿੱਚ ਔਰੰਗਜ਼ੇਬ ਦੇ ਜ਼ੱਦੀ ਪਿੰਡ ਸਲਾਮੀ ਵਿੱਚ ਉਸ ਦੀ ਸ਼ਹਾਦਤ ਦੇ ਬਾਅਦ ਸੋਗ ਮਨਾਇਆ ਜਾ ਰਹਾ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਹੁਣ ਇੱਕ ਸਿਰ ਦੇ ਬਦਲੇ ਨੌਂ ਸਿਰ ਲਿਆਉਣ ਦੀ ਸਮਾਂ ਆ ਗਿਆ ਹੈ। ਪਰਿਵਾਰ ਨੇ ਕਿਹਾ ਹੈ ਕਿ ਅਗਲੇ 32 ਘੰਟਿਆਂ ਦੇ ਅੰਦਰ-ਅੰਦਰ ਔਰੰਗਜ਼ੇਬ ਦੇ ਸ਼ਹਾਦਤ ਦਾ ਬਦਲਾ ਚਾਹੀਦਾ ਹੈ।



 

ਔਰੰਗਜ਼ੇਬ ਦੇ ਕਤਲ ਦੀ ਵੀਡੀਓ ਸਾਹਮਣੇ ਆਈ ਹੈ। ਇਹ ਉਸ ਦੀ ਮੌਤ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਅੱਤਵਾਦੀਆਂ ਤੇ ਫੌਜ ਦੇ ਜਵਾਨ ਔਰੰਗਜ਼ਾਬ ਵਿਚਾਲੇ ਗੱਲਬਾਤ ਨੂੰ ਸਾਫ-ਸਾਫ ਸੁਣਿਆ ਜਾ ਸਕਦਾ ਹੈ। ਉਨ੍ਹਾਂ ਔਰੰਗਜ਼ੇਬ ਨੂੰ ਦਰੱਖ਼ਤ ਦੇ ਹੇਠਾਂ ਬਿਠਾ ਕੇ ਰੱਖਿਆ ਹੈ ਤੇ ਉਹ ਉਸ ਨੂੰ ਸਵਾਲ ਪੁੱਛ ਰਹੇ ਹਨ। ਕਿਸੀ ਅੱਤਵਾਦੀ ਦਾ ਚਿਹਰਾ ਨਹੀਂ ਦਿਖ ਰਿਹਾ।