Farooq Abdullah On BJP: ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਤਿੰਨ ਦਹਾਕਿਆਂ ਦੇ ਵੱਧ ਸਮੇਂ ਤੋਂ ਬਾਅਦ ਕੱਢੇ ਗਏ ਮੁਹੱਰਮ ਦੇ ਜਲੂਸ 'ਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੁਹੱਰਮ ਦਾ ਜਲੂਸ ਕੱਢਣ ਨਾਲ ਭਾਜਪਾ ਦਾ ਮੁਸਲਮਾਨਾਂ ਦੀਆਂ ਵੋਟਾਂ ਹਾਸਲ ਕਰਨ ਦਾ ਮਨਸੂਬਾ ਪੂਰਾ ਨਹੀਂ ਹੋਵੇਗਾ।
ਫਾਰੂਕ ਅਬਦੁੱਲਾ ਨੇ ਮੁਹੱਰਮ ਦੇ ਜਲੂਸ ਨੂੰ ਲੈ ਕੇ ਭਾਜਪਾ 'ਤੇ ਸਾਧਿਆ ਨਿਸ਼ਾਨਾ
ਫਾਰੂਕ ਅਬਦੁੱਲਾ ਨੇ ਕਿਹਾ, ''ਜੰਮੂ-ਕਸ਼ਮੀਰ 'ਚ ਕਈ ਸਾਲਾਂ ਬਾਅਦ ਮੁਹੱਰਮ ਦਾ ਜਲੂਸ ਕੱਢਿਆ ਗਿਆ ਹੈ, ਇਸ ਤੋਂ ਪਹਿਲਾਂ ਜਦੋਂ ਮੈਂ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਸੀ ਤਾਂ ਇਸ ਤਰ੍ਹਾਂ ਦਾ ਮੁਹੱਰਮ ਦਾ ਜਲੂਸ ਨਿਕਲਦਾ ਹੁੰਦਾ ਸੀ, ਪਰ ਇਸ ਨਾਲ (ਭਾਜਪਾ) ਦਾ ਕੀ ਲੈਣਾ-ਦੇਣਾ ਹੈ। ਇਹ ਜਲੂਸ ਭਾਜਪਾ ਦੇ ਸ਼ਾਸਨ 'ਚ ਨਿਕਲ ਰਿਹਾ ਹੈ?'' ਕੀ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਨੂੰ ਮੁਸਲਮਾਨਾਂ ਦੀਆਂ ਵੋਟਾਂ ਮਿਲਣਗੀਆਂ? ਉਨ੍ਹਾਂ ਦੀ ਇਹ ਮਨਸ਼ਾ ਕਦੇ ਪੂਰੀ ਨਹੀਂ ਹੋਣ ਵਾਲੀ।'' ਇਸ ਦੇ ਨਾਲ ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ 'ਚ ਫਿਰਕੂ ਮਾਹੌਲ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Manipur News: ਮਣੀਪੁਰ 'ਚ ਫਿਰ ਭੜਕੀ ਹਿੰਸਾ, ਗੋਲੀਬਾਰੀ 'ਚ ਦੋ ਦੀ ਮੌਤ, ਛੇ ਘਰਾਂ ਨੂੰ ਲਾਈ ਅੱਗ
'ਉਮੀਦ ਹੈ ਕਿ ਪ੍ਰਧਾਨ ਮੰਤਰੀ ਮਣੀਪੁਰ 'ਤੇ ਜਲਦ ਹੀ ਸੰਸਦ 'ਚ ਦੇਣਗੇ ਬਿਆਨ '
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਜਦੀਬਲ ਨੇ ਸ੍ਰੀਨਗਰ ਵਿੱਚ ਮੁਹੱਰਮ ਦੇ ਜਲੂਸ ਵਿੱਚ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਮਣੀਪੁਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਚੱਲ ਰਹੀ ਹਿੰਸਾ ਅਤੇ ਅੱਤਿਆਚਾਰ ਖਤਮ ਹੋਣ। ਉਨ੍ਹਾਂ ਇਹ ਵੀ ਕਿਹਾ, "ਉਮੀਦ ਹੈ ਕਿ ਪੀਐਮ ਮੋਦੀ ਜਲਦੀ ਹੀ ਸੰਸਦ ਵਿੱਚ ਮਣੀਪੁਰ 'ਤੇ ਬਿਆਨ ਦੇਣਗੇ।"
ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀ ਸ਼੍ਰੀਨਗਰ 'ਚ ਮੁਹੱਰਮ ਦੇ ਜਲੂਸ 'ਚ ਹਿੱਸਾ ਲਿਆ ਸੀ। ਮੁਹੱਰਮ ਦੇ ਜਲੂਸ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ੍ਰੀਨਗਰ ਦੇ ਮੇਅਰ ਜੁਨੈਦ ਮੱਟੂ ਅਤੇ ਸਿਆਸੀ ਪਾਰਟੀਆਂ ਦੇ ਹੋਰ ਆਗੂ ਸ਼ਾਮਲ ਸਨ।