Jammu Kashmir News : ਰਾਮਬਨ ਜ਼ਿਲ੍ਹੇ ਵਿਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਨਿਰਮਾਣ ਅਧੀਨ ਚਾਰ ਮਾਰਗੀ ਸੁਰੰਗ ਦਾ ਇਕ ਹਿੱਸਾ ਵੀਰਵਾਰ ਰਾਤ ਨੂੰ ਡਿੱਗਣ ਕਾਰਨ 9 ਲੋਕ ਫਸ ਗਏ, ਜਿਨ੍ਹਾਂ ਵਿਚੋਂ ਦੋ ਨੂੰ ਬਚਾ ਲਿਆ ਗਿਆ ਹੈ। ਬਾਕੀ ਸੱਤ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ।


Jammu & Kashmir | A part of an under-construction tunnel collapsed at Khooni Nala, Jammu–Srinagar National Highway in the Makerkote area of Ramban. 6 to 7 feared trapped; one person rescued. Rescue operation is underway: Ramban Deputy Commissioner pic.twitter.com/tUFYerrzbb


— ANI (@ANI) May 19, 2022ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਖੂਨੀ ਨਾਲੇ 'ਚ ਸੁਰੰਗ ਦੇ ਸਾਹਮਣੇ ਦਾ ਇਕ ਛੋਟਾ ਜਿਹਾ ਹਿੱਸਾ ਡਿੱਗ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਫੌਜ ਨੇ ਤੁਰੰਤ ਸੰਯੁਕਤ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਸੱਤ ਲੋਕ ਅਜੇ ਵੀ ਸੁਰੰਗ ਦੇ ਅੰਦਰ ਫਸੇ ਹੋਏ ਹਨ।


Sidhu Road Rage Case: ਨਵਜੋਤ ਸਿੰਘ ਸਿੱਧੂ ਕੋਲ ਹੁਣ ਆਖਰੀ ਰਾਹ ਕਿਊਰੇਟਿਵ ਪਟੀਸ਼ਨ, ਪੜ੍ਹੋ ਕਾਨੂੰਨ ਮਾਹਿਰਾਂ ਦੀ ਰਾਏ


Navjot Singh Sidhu Road Rage Case: ਸੁਪਰੀਮ ਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਕੇਸ 'ਚ ਇਕ ਸਾਲ ਸਜ਼ਾ ਦੀ ਸੁਣਾਈ ਗਈ ਹੈ। ਰੋਡ ਰੇਜ ਘਟਨਾ 27 ਦਸੰਬਰ 1988 'ਚ ਵਾਪਰੀ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਿੱਧੂ ਕੋਲ ਹੁਣ ਕਿਹੜੇ ਬਦਲ ਹਨ। ਇਸ ਬਾਰੇ ਕਾਨੂੰਨ ਮਾਹਿਰਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਜ਼ਿਕਰਯੋਗ ਹੈ ਕਿ ਸਿੱਧੂ ਅਜੇ ਵੀ ਕਿਊਰੇਟਿਵ ਪਟੀਸ਼ਨ ਦਾਇਰ ਕਰ ਸਕਦੇ ਹਨ।


 

ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਪਹਿਲਾਂ ਹਾਈ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ ਤੇ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਸਜ਼ਾ ਰੱਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਜਿਸ ਮਗਰੋਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ। ਅਜਿਹੇ 'ਚ ਸਿੱਧੂ ਕੋਲ ਜੇਲ੍ਹ ਜਾਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਹੈ।
ਇਸ ਨਾਲ ਹੀ ਕੁਝ ਕਾਨੂੰਨ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਕੋਲ ਅਜੇ ਵੀ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਦਾ ਆਖਰੀ ਮੌਕਾ ਹੈ, ਜਿਸ 'ਤੇ ਫੈਸਲਾ ਆਉਣ ਤੱਕ ਉਨ੍ਹਾਂ ਨੂੰ ਜੇਲ੍ਹ ਜਾਣ ਦੀ ਲੋੜ ਨਹੀਂ ਹੈ। ਅਜਿਹੇ 'ਚ ਸਪੱਸ਼ਟ ਹੈ ਕਿ ਇਕ ਵਾਰ ਸਿੱਧੂ ਨੂੰ ਸਿੰਰਡਰ ਕਰਨਾ ਪਵੇਗਾ।