Jammu Kashmir Laborer Killed: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨੇ ਇੱਕ ਵਾਰ ਫਿਰ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਇੱਕ ਆਮ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਾਮਲਾ ਘਾਟੀ ਦੇ ਬਾਂਦੀਪੋਰਾ ਜ਼ਿਲੇ ਦੇ ਅਜਸ 'ਚ ਸਥਿਤ ਸਾਦੁਨਾਰਾ ਇਲਾਕੇ ਦਾ ਹੈ, ਜਿੱਥੇ ਵੀਰਵਾਰ ਨੂੰ ਅੱਤਵਾਦੀਆਂ ਨੇ ਇਕ ਗੈਰ-ਸਥਾਨਕ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਾਤ ਕਰੀਬ 12.30 ਵਜੇ ਅੱਤਵਾਦੀਆਂ ਨੇ ਮਜ਼ਦੂਰ ਨੂੰ ਬਹੁਤ ਨੇੜਿਓਂ ਗੋਲੀ ਮਾਰ ਦਿੱਤੀ।
ਜਿਸ ਤੋਂ ਬਾਅਦ ਮਜ਼ਦੂਰ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮਜ਼ਦੂਰ ਦੀ ਪਛਾਣ ਅਮਰੇਜ਼ ਪੁੱਤਰ ਮੁਹੰਮਦ ਜਲੀਲ ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਹੈ।
ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ
ਬਾਂਦੀਪੋਰਾ 'ਚ ਇਕ ਗੈਰ-ਸਥਾਨਕ ਨਾਗਰਿਕ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਹਮਲਾਵਰ ਦੀ ਭਾਲ 'ਚ ਇਲਾਕੇ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਇਹ ਘਟਨਾ ਬਾਂਦੀਪੋਰਾ ਜ਼ਿਲ੍ਹੇ ਦੀ ਤਹਿਸੀਲ ਅਜਸ ਦੇ ਪਿੰਡ ਸਾਦੁਨਾਰਾ ਵਿੱਚ ਵਾਪਰੀ। ਮਜ਼ਦੂਰ ਦੀ ਪਛਾਣ 19 ਸਾਲਾ ਮੁਹੰਮਦ ਅਮਰੇਜ਼ ਵਜੋਂ ਹੋਈ ਹੈ। ਅਮਰੇਜ ਮਧੇਪੁਰਾ ਜ਼ਿਲੇ ਦੇ ਬੇਸਾਦ ਪਿੰਡ ਦਾ ਰਹਿਣ ਵਾਲਾ ਸੀ। ਉਹ ਬਿਹਾਰ ਤੋਂ ਇੱਥੇ ਕੰਮ ਕਰਨ ਆਇਆ ਸੀ।
ਅੱਤਵਾਦੀਆਂ ਨੇ ਗੈਰ-ਕਸ਼ਮੀਰੀ ਲੋਕਾਂ ਨੂੰ ਚੇਤਾਵਨੀ ਦਿੱਤੀ
ਜ਼ਿਕਰਯੋਗ ਹੈ ਕਿ ਘਾਟੀ 'ਚ ਗੈਰ-ਕਸ਼ਮੀਰੀਆਂ 'ਤੇ ਅੱਤਵਾਦੀ ਹਮਲਿਆਂ ਦਾ ਸਿਲਸਿਲਾ ਜਾਰੀ ਹੈ। ਘਾਟੀ 'ਚ ਗੈਰ-ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਹੱਤਿਆ ਕਰਨ ਤੋਂ ਅੱਤਵਾਦੀ ਨਹੀਂ ਹਟ ਰਹੇ ਹਨ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਕਾਕਰਾਨ ਇਲਾਕੇ 'ਚ ਅੱਤਵਾਦੀਆਂ ਨੇ ਇਕ ਗੈਰ-ਕਸ਼ਮੀਰੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅੱਤਵਾਦੀਆਂ ਨੇ ਗੈਰ ਸਥਾਨਕ ਲੋਕਾਂ ਨੂੰ ਘਾਟੀ ਛੱਡਣ ਦੀ ਚਿਤਾਵਨੀ ਦਿੱਤੀ ਹੈ। ਅੱਤਵਾਦੀ ਇਸ ਤਰ੍ਹਾਂ ਗੈਰ-ਕਸ਼ਮੀਰੀ ਲੋਕਾਂ ਨੂੰ ਮਾਰ ਕੇ ਉੱਥੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਗੈਰ-ਸਥਾਨਕ ਨਾਗਰਿਕਾਂ ਵਿੱਚ ਦਹਿਸ਼ਤ
ਦੱਸ ਦੇਈਏ ਕਿ ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਟਾਰਗੇਟ ਕਿਲਿੰਗ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਉੱਥੇ ਕੰਮ ਕਰਦੇ ਸਰਕਾਰੀ ਕਰਮਚਾਰੀਆਂ ਅਤੇ ਪ੍ਰਵਾਸੀ ਮਜ਼ਦੂਰਾਂ 'ਚ ਦਹਿਸ਼ਤ ਦਾ ਮਾਹੌਲ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਘਾਟੀ ਵਿੱਚ ਅਜਿਹੀਆਂ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਘਾਟੀ 'ਚ ਗੈਰ-ਕਸ਼ਮੀਰੀ ਲੋਕਾਂ 'ਤੇ ਹੋਏ ਅੱਤਵਾਦੀ ਹਮਲਿਆਂ ਕਾਰਨ ਇਨ੍ਹਾਂ ਲੋਕਾਂ ਦਾ ਉਥੋਂ ਪਲਾਇਨ ਵੀ ਸ਼ੁਰੂ ਹੋ ਗਿਆ ਸੀ।
Election Results 2024
(Source: ECI/ABP News/ABP Majha)
Jammu Kashmir : ਕਸ਼ਮੀਰ 'ਚ ਫਿਰ ਤੋਂ ਸ਼ੁਰੂ ਟਾਰਗੇਟ ਕਿਲਿੰਗ, ਬਿਹਾਰ ਦੇ ਬਾਂਦੀਪੋਰਾ 'ਚ ਮੁਹੰਮਦ ਅਮਰੇਜ ਨੂੰ ਅੱਤਵਾਦੀਆਂ ਨੇ ਮਾਰੀ ਗੋਲੀ
abp sanjha
Updated at:
12 Aug 2022 09:49 AM (IST)
Edited By: ravneetk
Jammu Kashmir : ਬਾਂਦੀਪੋਰਾ 'ਚ ਇਕ ਗੈਰ-ਸਥਾਨਕ ਨਾਗਰਿਕ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਹਮਲਾਵਰ ਦੀ ਭਾਲ 'ਚ ਇਲਾਕੇ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ।
Jammu Kashmir
NEXT
PREV
Published at:
12 Aug 2022 09:49 AM (IST)
- - - - - - - - - Advertisement - - - - - - - - -