ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅੱਜ ਦੋ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਤੋਂ ਬਾਅਦ ਸਰੰਡਰ ਕਰ ਦਿੱਤਾ। ਦੋਵੇਂ ਲਸ਼ਕਰ ਦੇ ਅੱਤਵਾਦੀ ਹਨ। ਮੁਕਾਬਲੇ ਦੌਰਾਨ ਦੋਵਾਂ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਸੀ। ਪਰਿਵਾਰਾਂ ਨੇ ਦੋਵਾਂ ਅੱਤਵਾਦੀਆਂ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ। ਇਸ ਅਪੀਲ ਨੂੰ ਮੰਨਦਿਆਂ ਦੋਵਾਂ ਨੇ ਸਰੰਡਰ ਕਰ ਦਿੱਤਾ।
ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਅੱਤਵਾਦੀਆਂ ਕੋਲੋਂ ਦੋ ਪਿਸਤੌਲ ਤੇ ਕੁਝ ਗੋਲਾ ਬਾਰੂਦ ਬਰਾਮਦ ਹੋਇਆ ਹੈ। ਜੰਮੂ-ਕਸ਼ਮੀਰ ਦੀ 280 ਜ਼ਿਲ੍ਹਾ ਵਿਕਾਸ ਪਰਿਸ਼ਦ ਸੀਟਾਂ 'ਤੇ 8 ਗੇੜਾਂ 'ਚ ਹੋਈਆਂ ਚੋਣਾਂ ਲਈ ਅੱਜ ਗਿਣਤੀ ਹੋਵੇਗੀ। ਸੂਬੇ ਦੇ ਸਾਰੇ 20 ਜ਼ਿਲ੍ਹਿਆਂ 'ਚ ਵੋਟਾਂ ਦੀ ਗਿਣਤੀ ਸਵੇਰ 9 ਵਜੇ ਸ਼ੁਰੂ ਹੋ ਜਾਵੇਗੀ।
ਚੋਣਾਂਵੀ ਮਾਹੌਲ ਦੌਰਾਨ ਲਸ਼ਕਰ ਦੇ ਦੋ ਅੱਤਵਾਦੀਆਂ ਦਾ ਸਰੰਡਰ ਕਰਨਾ ਵੱਡੀ ਗੱਲ ਹੈ। ਭਾਰਤੀ ਸੁਰੱਖਿਆ ਬਲਾਂ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਸਿਰਫ਼ ਗੋਲ਼ੀ ਨਾਲ ਨਹੀਂ ਬਲਕਿ ਬੋਲੀ ਨਾਲ ਵੀ ਅੱਤਵਾਦ ਦਾ ਸਫਾਇਆ ਕੀਤਾ ਜਾ ਸਕਦਾ ਹੈ।
62 ਸਾਲਾ ਮਨਜੀਤ ਕੌਰ ਦਾ ਜੋਸ਼ ਹਾਈ, ਖੁਦ ਜੀਪ ਚਲਾ ਕੇ ਪਟਿਆਲਾ ਤੋਂ ਸਿੰਘੂ ਬਾਰਡਰ ਪਹੁੰਚੇ
ਕਿਸਾਨ ਅੰਦੋਲਨ ਦਾ 27ਵਾਂ ਦਿਨ, ਅੱਜ ਕਿਸਾਨ ਜਥੇਬੰਦੀਆਂ ਲੈਣਗੀਆਂ ਵੱਡਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ