ਨਵੀਂ ਦਿੱਲੀ: ਜੰਮੂ-ਕਸ਼ਮੀਰ ਪੁਲਿਸ ਨੇ ਪਥਰਾਅ ਕਰਨ ਦੇ ਅਸਲੀ ਗੁਨਾਹਗਾਰਾਂ ਨੂੰ ਗ੍ਰਿਫਤਾਰ ਕਰਨ ਲਈ ਇਤਿਹਾਸਕ ਜਾਮਾ ਮਸਜਿਦ ਖੇਤਰ 'ਚ ਪੱਥਰਬਾਜ਼ਾਂ 'ਚ ਆਪਣੇ ਲੋਕਾਂ ਨੂੰ ਭੇਜਣ ਦੀ ਰਣਨੀਤੀ ਬਣਾਈ। ਜੁੰਮੇ ਦੀ ਨਮਾਜ ਤੋਂ ਬਾਅਦ ਭੀੜ ਨੇ ਪੁਲਿਸ ਤੇ ਸੀਆਰਪੀਐਫ ਕਰਮੀਆਂ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸਿਓਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਨੂੰਨ ਪਰਿਵਰਤਣ ਏਜੰਸੀਆਂ ਨੇ ਨਾ ਤਾਂ ਅੱਥਰੂ ਗੈਸ ਦੇ ਗੋਲੇ ਸੁੱਟੇ ਤੇ ਨਾ ਹੀ ਲਾਠੀਚਾਰਜ ਕੀਤਾ।
ਜਦੋਂ 100 ਤੋਂ ਜ਼ਿਆਦਾ ਲੋਕ ਹੋ ਗਏ ਤੇ ਦੋ ਪੁਰਾਣੇ ਪੱਥਰਬਾਜ਼ ਭੀੜ ਦੀ ਅਗਵਾਈ ਕਰਨ ਲੱਗੇ ਉਸ ਵੇਲੇ ਲੋਕਾਂ ਨੂੰ ਖਦੇੜਨ ਲਈ ਪਹਿਲਾਂ ਅੱਥਰੂ ਗੈਸ ਦਾ ਗੋਲਾ ਸੁੱਟਿਆ ਗਿਆ। ਇਸ ਦਰਮਿਆਨ ਭੀੜ 'ਚ ਲੁਕੇ ਪੁਲਿਸ ਕਰਮੀਆਂ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਦੋ ਪੱਥਰਬਾਜ਼ਾਂ ਨੂੰ ਕਾਬੂ ਕਰ ਲਿਆ ਤੇ ਉੱਥੇ ਖੜ੍ਹੇ ਵਾਹਨ ਤੱਕ ਲੈ ਆਏ। ਇਨ੍ਹਾਂ ਦੋਵਾਂ ਨੂੰ ਜਦੋਂ ਥਾਣੇ ਲਿਜਾਇਆ ਗਿਆ ਤਾਂ ਇਨ੍ਹਾਂ ਪੁਲਿਸ ਕਰਮੀਆਂ ਨੇ ਲੋਕਾਂ ਨੂੰ ਡਰਾਉਣ ਲਈ ਹੱਥਾਂ 'ਚ ਖਿਡਾਉਣਾ ਬੰਦੂਕਾਂ ਚੁੱਕੀਆਂ ਸਨ।
ਇਸ ਰਣਨੀਤੀ ਨਾਲ ਨਾ ਸਿਰਫ ਅਗਵਾਈ ਕਰਨ ਵਾਲੇ ਪੱਥਰਬਾਜ਼ ਸਗੋਂ ਉਨ੍ਹਾਂ ਦਾ ਸਾਥ ਦੇ ਰਹੇ ਹੋਰ ਲੋਕ ਵੀ ਹੈਰਾਨ ਰਹਿ ਗਏ। ਉਨ੍ਹਾਂ ਜਲਦੀ ਹੀ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ। ਉਨ੍ਹਾਂ ਨੂੰ ਪੁਲਿਸ ਦੀ ਰਣਨੀਤੀ ਦੀ ਭਿਣਕ ਹੀ ਨਹੀਂ ਲੱਗੀ ਸੀ। ਜ਼ਿਕਰਯੋਗ ਹੈ ਕਿ ਸਾਲ 2010 'ਚ ਵੀ ਇਹੀ ਰਣਨੀਤੀ ਅਪਣਾਈ ਗਈ ਸੀ।