ਓਹੀਓ: ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ਦੇ ਬੈਂਕ ਵਿੱਚ ਇੱਕ ਬੰਦੂਕਧਾਰੀ ਨੇ ਖੁੱਲ੍ਹੇਆਮ ਗੋਲ਼ੀਆਂ ਚਲਾ ਕੇ ਭਾਰਤੀ ਮੂਲ ਦੇ ਵਿੱਤੀ ਸਲਾਹਕਾਰ ਪ੍ਰਿਥਵੀਰਾਜ ਕੰਡੇਪੀ ਸਣੇ ਤਿੰਨ ਜਣਿਆਂ ਨੂੰ ਮਾਰ ਮੁਕਾਇਆ। ਪੁਲਿਸ ਨੇ ਮੌਕੇ ’ਤੇ ਹੀ ਉਸਨੂੰ ਵੀ ਗੋਲ਼ੀ ਮਾਰ ਦਿੱਤੀ ਜਿਸ ਨਾਲ ਉਸਦੀ ਮੌਤ ਹੋ ਗਈ।
29 ਸਾਲ ਦਾ ਪ੍ਰਿਥਵੀਰਾਜ ਕੰਡੇਪੀ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਤੇਲਗੂ ਐਸੋਸ਼ੀਏਸ਼ਨ ਆਫ ਨੀਰਥ ਅਮਰੀਕਾ ਦੇ ਇੱਕ ਮੈਂਬਰ ਨੇ ਦੱਸਿਆ ਕਿ ਕੰਡੇਪੀ ਉਸ ਬੈਂਕ ਵਿੱਚ ਸਲਾਹਕਾਰ ਵਜੋਂ ਕੰਮ ਕਰਦਾ ਸੀ। ਉਸਦੀ ਲਾਸ਼ ਨੂੰ ਭਾਰਤ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੁਲਿਸ ਮੁਖੀ ਐਲਿਅਟ ਈਸਾਕ ਮੁਤਾਬਕ ਹਮਲਾਵਰ ਨੇ ਪਹਿਲਾਂ ਬੈਂਕ ਦੇ ਬਾਹਰ ਗੋਲ਼ੀਆਂ ਚਲਾਈਆਂ ਤੇ ਫਿਰ ਉਹ ਬੈਂਕ ਅੰਦਰ ਦਾਖ਼ਲ ਹੋ ਗਿਆ ਤੇ ਬੈਂਕ ਵਿੱਚ ਗੋਲ਼ੀਬਾਰੀ ਕੀਤੀ। ਹਮਲਾਵਰ ਦੀ ਪਛਾਣ ਨਹੀਂ ਹੋ ਸਕੀ। ਇਹ ਵੀ ਪਤਾ ਨਹੀਂ ਲੱਗਾ ਕਿ ਉਸਨੇ ਗੋਲ਼ੀ ਚਲਾਈ ਕਿਉਂ?
ਦੱਸਿਆ ਜਾਂਦਾ ਹੈ ਕਿ ਗੋਲ਼ੀਬਾਰੀ ਵਿੱਚ ਆਮ ਨਾਗਰਕ ਮਾਰੇ ਗਏ। ਪੂਰੀ ਘਟਨਾ ਕੁਝ ਪਲਾਂ ’ਚ ਵਾਪਰੀ। ਪੁਲਿਸ ਮੁਤਾਬਰ ਚਾਰ ਜਣੇ ਜ਼ਖ਼ਮੀ ਵੀ ਹੋਏ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਾਇਆ ਗਿਆ।