ਵਾਸ਼ਿੰਗਟਨ: ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ (NYT) ਵਿੱਚ ਟਰੰਪ ਖ਼ਿਲਾਫ਼ ਬੁੱਧਵਾਰ ਨੂੰ ਲੇਖ ਲਿਖਣ ਵਾਲੇ ਸੀਨੀਅਰ ਅਧਿਕਾਰੀ ਦੀ ਪਛਾਣ ਸਬੰਧੀ ਕਈ ਸਵਾਲ ਉੱਠ ਰਹੇ ਹਨ। ਸੱਟੇਬਾਜ਼ਾਂ ਨੇ ਅਧਿਕਾਰੀ ਦੇ ਨਾਂ ਸਬੰਧੀ ਦਾਅ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਉਪ ਰਾਸ਼ਟਰਪਤੀ ਮਾਈਕ ਪੈਂਸ ’ਤੇ ਸਭ ਤੋਂ ਵੱਧ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਇਸ ਲਿਸਟ ਵਿੱਚ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦਾ ਨਾਂ ਵੀ ਸ਼ਾਮਲ ਹੈ।
ਅਮਰੀਕਾ ਦੇ ਗੈਂਬਲਿੰਗ ਵੈਬਸਾਈਟ ਮਾਈਬੁਕੀ ਦੇ ਜੀਐਮ ਜੈਕ ਸਲੇਟਰ ਨੇ ਕਿਆਸ ਲਾਇਆ ਹੈ ਕਿ ਦੇਸ਼ ਦੀ ਸਿਆਸਤ ਵਿੱਚ ਵੱਡਾ ਬਦਲਾਅ ਨਜ਼ਰ ਆ ਸਕਦਾ ਹੈ ਤੇ ਸੱਟੇਬਾਜ਼ ਇਸ ਲਈ ਬਿਲਕੁਲ ਤਿਆਰ ਹਨ। ਉਨ੍ਹਾਂ ਦੀ ਵੈਬਸਾਈਟ ਨੇ ਲੇਖ ਲਿਖਣ ਵਾਲੇ ਦੀ ਪਛਾਣ ਲਈ 100 ਡਾਲਰ (ਕਰੀਬ 7200 ਰੁਪਏ) ਦੀ ਸ਼ਰਤ ਰੱਖੀ ਹੈ।
ਸਭ ਤੋਂ ਵੱਧ ਸ਼ੱਕ ਜੈਕ ਮੁਤਾਬਕ ਸਿੱਖਿਆ ਮੰਤਰੀ ਉਪਰਾਸ਼ਟਰਪਤੀ ਮਾਈਕ ਪੈਂਸ ’ਤੇ ਹੈ। ਜੈਕ ਮੁਤਾਬਕ ਸਿੱਖਿਆ ਮੰਤਰੀ ਬੈਟਸੇ ਡੇਵਾਸ ਤੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਦੂਜੇ ਸਥਾਨ ’ਤੇ ਬਣੇ ਹੋਏ ਹਨ। ਫੌਜ ਮੁਖੀ ਜੌਨ ਕੇਲੀ ਤੇ ਵਿੱਤ ਸਕੱਤਰ ਸਟੀਵਨ ਮਨੁਚਿਨ ਨੂੰ ਸੱਟੇਬਾਜ਼ਾਂ ਨੇ ਤੀਜੇ ਨੰਬਰ ’ਤੇ ਰੱਖਿਆ ਹੈ।
ਇੱਕ ਅਮਰੀਕੀ ਅਫ਼ਸਰ ਨੇ ਬੁੱਧਵਾਰ ਨੂੰ ਨਿਊਯਾਰਕ ਟਾਈਮਜ਼ ਵਿੱਚ ‘ਆਈ ਐਮ ਪਾਰਟ ਆਫ ਰਜਿਸਟੈਂਸ ਇਨਸਾਈਡ ਦ ਟਰੰਪ ਐਡਮਨਿਸਟਰੇਸ਼ਨ’ ਸਿਰਲੇਖ ਹੇਠ ਲੇਖ ਲਿਖਿਆ ਸੀ ਜਿਸ ਵਿੱਚ ਅਫ਼ਸਰ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਸੀ। ਇਸ ਲੇਖ ਨੂੰ ਵ੍ਹਾਈਟ ਹਾਊਸ ਨੇ ਕਾਇਰਾਨਾ ਹਰਕਤ ਕਰਾਰ ਦਿੱਤਾ ਹੈ।
ਇਸ ਲੇਖ ’ਤੇ ਪ੍ਰਤੀਕਿਰਿਆ ਦਿੰਦੇ ਟਰੰਪ ਨੇ ਕਿਹਾ ਸੀ ਕਿ ਜਿਸ ਵੀ ਬੇਨਾਮ ਅਫ਼ਸਰ ਨੇ ਲੇਖ ਲਿਖਿਆ, ਉਸਨੇ ਸਾਰੇ ਕਾਰਨ ਗ਼ਲਤ ਗਿਣਾਏ। ਨਿਊਯਾਰਕ ਟਾਈਮਜ਼ ਨਾਕਾਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਉਹ ਨਹੀਂ ਰਹਿਣਗੇ ਤਾਂ ਨਿਊਯਾਰਕ ਟਾਈਮਜ਼ ਵੀ ਵੀ ਨਹੀਂ ਰਹੇਗਾ। ਉਨ੍ਹਾਂ ਨਿਊਯਾਰਕ ਟਾਈਮਜ਼ ਨੂੰ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਜਿਸ ਦੇ ਬਾਰੇ ਅਖ਼ਬਾਰ ਲਿਖ ਰਿਹਾ ਹੈ ਉਹ ਪ੍ਰਸ਼ਾਸਨ ਵਿੱਚ ਪ੍ਰਤੀਰੋਧ ਦਾ ਹਿੱਸਾ ਹੈ।