ਇੰਦੌਰ: ਹੈਦਰਾਬਾਦ ਤੋਂ ਚੰਡੀਗੜ੍ਹ ਜਾ ਰਹੀ ਜੇਟ ਏਅਰਵੇਜ਼ ਦੀ ਉਡਾਣ ਦਾ ਹਵਾ ਵਿੱਚ ਹੀ ਇੰਜਣ ਖ਼ਰਾਬ ਹੋ ਗਿਆ। ਇਸਦੇ ਬਾਅਦ ਪਾਇਲਟ ਨੇ ਤੁਰੰਤ ਇੰਦੌਰ ਹਵੀ ਅੱਡੇ ’ਤੇ ਸੰਪਰਕ ਕਰ ਕੇ ਉਡਾਣ ਦੀ ਸੁਰੱਖਿਅਤ ਲੈਂਡਿੰਗ ਕਰਾਈ। ਇਸ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ ਸੀ।


ਕਰੀਬ 104 ਯਾਤਰੀ ਤੇ ਪਾਇਲਟ ਇੰਦੌਰ ਹਵਾਈ ਅੱਡੇ ’ਤੇ ਉੱਤਰੇ। ਇੱਥੇ ਜੈਟ ਏਅਰਵੇਜ਼ ਵੱਲੋਂ ਉਨ੍ਹਾਂ ਲਈ ਜਲ ਪਾਣੀ ਦੀ ਸੁਵਿਧਾ ਉਪਲੱਬਧ ਕਰਵਾਈ ਗਈ। ਇਸਤੋਂ ਬਾਅਦ ਕਿਸੇ ਹੋਰ ਜਹਾਜ਼ ਵਿੱਚ ਯਾਤਰੀਆਂ ਨੂੰ ਚੰਡੀਗੜ੍ਹ ਲਈ ਰਵਾਨਾ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਉੱਡਣ ਦੇ ਕੁਝ ਦੇਰ ਬਾਅਦ ਹੀ ਪਾਇਲਟ ਨੂੰ ਇੰਜਣ ਵਿੱਚ ਖਰਾਬੀ ਨਜ਼ਰ ਆਈ ਤੇ ਇੰਜਣ ਬੰਦ ਹੋ ਗਿਆ। ਪਾਇਲਟ ਨੇ ਤੁਰੰਤ ਇਸਦੀ ਸੂਚਨਾ ਨਜ਼ਦੀਕੀ ਇੰਦੌਰ ਹਵਾਈ ਅੱਡੇ ਨੂੰ ਦਿੱਤੀ। ਜਹਾਜ਼ ਲੈਂਡ ਕਰਾਉਣ ਦੀ ਮਨਜ਼ੂਰੀ ਮਿਲਣ ਬਾਅਦ ਤੁਰੰਤ ਜਹਾਜ਼ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।