ਚੰਡੀਗੜ੍ਹ: ਭਾਰਤ-ਪਾਕਿਸਤਾਨ ਸਰਹੱਦ ’ਤੇ ਤਲਖ਼ੀ ਜਾਰੀ ਹੈ। ਇਸੇ ਦੌਰਾਨ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ LOC ਕੋਲ ਹਵਾਈ ਸੀਮਾ ਦਾ ਉਲੰਘਣ ਕੀਤਾ। ਅੱਜ ਦੁਪਹਿਰ 12:15 ਤੋਂ 12:20 ਵਜੇ ਪਾਕਿਸਤਾਨ ਦਾ ਹੈਲੀਕਾਪਟਰ ਭਾਰਤੀ ਸਰਹੱਦ ਅੰਦਰ ਵੜ ਗਿਆ। ਭਾਰਤੀ ਫੌਜ ਨੇ ਹੈਲੀਕਾਪਟਰ ’ਤੇ ਫਾਇਰਿੰਗ ਕੀਤੀ, ਜਿਸ ਦੇ ਬਾਅਦ ਹੈਲੀਕਾਪਟਰ ਵਾਪਸ ਪਾਕਿਸਤਾਨੀ ਸਰਹੱਦ ਅੰਦਰ ਚਲਾ ਗਿਆ। ਇਹ ਹੈਲੀਕਾਪਟਰ ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ  ਫਾਰੂਕ ਹੈਦਰ ਦਾ ਦੱਸਿਆ ਜਾ ਰਿਹਾ ਹੈ।


ਜ਼ਿਕਰਯੋਗ ਹੈ ਕਿ ਇਸੇ ਸਾਲ ਫਰਵਰੀ ਵਿੱਚ ਪਾਕਿਸਤਾਨ ਦਾ ਇੱਕ ਹੋਰ ਹੈਲੀਕਾਪਟਰ ਪੁੰਛ ਕੋਲ ਹੀ ਪਾਕਿਸਤਾਨ ਅਧਿਕਾਰਤ ਇਲਾਕੇ ਦੀ LOC ਦੇ 300 ਮੀਟਰ ਤਕ ਅੰਦਰ ਆ ਗਿਆ ਸੀ। ਕੱਲ੍ਹ ਹੀ ਪਾਕਿਸਤਾਨੀ ਫੌਜ ਨੇ ਕੁਪਵਾੜਾ ਜਿਲ੍ਹੇ ਦੇ ਕਰਨਾਹ ਸੈਕਟਰ ਵਿੱਚ LOC ਸੀਜ਼ਫਾਇਰ ਦੀ ਉਲੰਘਣਾ ਕੀਤੀ ਸੀ।