ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਝਾਰਖੰਡ ਦੀਆਂ ਸਾਰੀਆਂ 81 ਸੀਟਾਂ 'ਤੇ ਚੋਣਾਂ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਦੱਸਿਆ ਕਿ ਝਾਰਖੰਡ ਵਿੱਚ ਪੰਜ ਪੜਾਵਾਂ ਵਿੱਚ ਚੋਣਾਂ ਹੋਣਗੀਆਂ। 30 ਨਵੰਬਰ ਨੂੰ ਪਹਿਲੇ ਪੜਾਅ ਵਿੱਚ 13 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ। 7 ਦਸੰਬਰ ਨੂੰ ਦੂਜੇ ਪੜਾਅ ਵਿੱਚ 20 ਸੀਟਾਂ 'ਤੇ ਵੋਟਿੰਗ ਹੋਵੇਗੀ। ਤੀਜੇ ਪੜਾਅ ਵਿੱਚ, 17 ਸੀਟਾਂ 'ਤੇ 12 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ।


ਇਸ ਤੋਂ ਇਲਾਵਾ ਚੌਥੇ ਪੜਾਅ ਵਿੱਚ 15 ਵਿਧਾਨ ਸਭਾ ਸੀਟਾਂ 'ਤੇ 16 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਪੰਜਵੇਂ ਪੜਾਅ ਵਿਚ 16 ਸੀਟਾਂ 'ਤੇ ਚੋਣ ਹੋਵੇਗੀ, ਜਿਸ ਦੇ ਤਹਿਤ 20 ਦਸੰਬਰ ਨੂੰ ਵੋਟਿੰਗ ਹੋਵੇਗੀ। ਝਾਰਖੰਡ ਵਿੱਚ 23 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ।


ਪਹਿਲਾ ਪੜਾਅ (13 ਸੀਟਾਂ)- 30 ਨਵੰਬਰ
ਦੂਜਾ ਪੜਾਅ (20 ਸੀਟਾਂ)- 7 ਦਸੰਬਰ
ਤੀਜਾ ਪੜਾਅ (17 ਸੀਟਾਂ)- 12 ਦਸੰਬਰ
ਚੌਥਾ ਪੜਾਅ (15 ਸੀਟਾਂ)- 16 ਦਸੰਬਰ
ਪੰਜਵਾਂ ਪੜਾਅ (16 ਸੀਟਾਂ)- 20 ਦਸੰਬਰ