Jharkhand Train Accident : ਧਨਬਾਦ ਡਿਵੀਜ਼ਨ ਦੇ ਕੋਡਰਮਾ ਵਿੱਚ ਬੁੱਧਵਾਰ ਸਵੇਰੇ ਇੱਕ ਵੱਡਾ ਰੇਲ  ਹਾਦਸਾ ਵਾਪਰਿਆ ਹੈ। ਇੱਥੇ ਕੋਡਰਮਾ ਅਤੇ ਮਾਨਪੁਰ ਰੇਲਵੇ ਸੈਕਸ਼ਨ ਦੇ ਵਿਚਕਾਰ ਗੁਰਪਾ ਸਟੇਸ਼ਨ 'ਤੇ ਕੋਲੇ ਨਾਲ ਭਰੀ ਮਾਲ ਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗਏ ਹਨ। ਘਟਨਾ ਸਵੇਰੇ 6:24 ਵਜੇ ਵਾਪਰੀ। ਈਸਟ ਸੈਂਟਰਲ ਰੇਲਵੇ ਨੇ ਦੱਸਿਆ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।



ਰੇਲਗੱਡੀ ਕੋਲੇ ਨਾਲ ਲੱਦੀ ਹੋਈ ਸੀ, ਡੱਬੇ ਪਟੜੀ ਤੋਂ ਉਤਰਨ ਕਾਰਨ 50 ਤੋਂ ਵੱਧ ਡੱਬੇ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਜਦੋਂ ਕਿ ਕੋਲਾ ਖਿਲਰ ਗਿਆ ਹੈ। ਜਦੋਂ ਕਿ ਕਈ ਡੱਬੇ ਇੱਕ ਦੂਜੇ ਦੇ ਉੱਪਰ ਚੜ੍ਹ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਵੜਾ ਨਵੀਂ ਦਿੱਲੀ ਗ੍ਰੈਂਡ ਕਾਰਡ ਰੇਲਵੇ ਸੈਕਸ਼ਨ ਦੇ ਗੁਰਪਾ ਸਟੇਸ਼ਨ ਨੇੜੇ ਮਾਲ ਗੱਡੀ ਦੇ ਇੰਜਣ ਦੀ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ।


ਇਹ ਵੀ ਪੜ੍ਹੋ : Amou Haji dies : ਦੁਨੀਆ ਦਾ ਸਭ ਤੋਂ ਗੰਦਾ ਵਿਅਕਤੀ , 50 ਸਾਲ ਤੱਕ ਨਾ ਨਹਾਉਣ ਵਾਲੇ 94 ਸਾਲਾ ਵਿਅਕਤੀ ਦੀ ਹੋਈ ਮੌਤ

ਗਯਾ-ਧਨਬਾਦ ਵਿਚਕਾਰ ਆਵਾਜਾਈ ਪੂਰੀ ਤਰ੍ਹਾਂ ਠੱਪ  

ਇਸ ਘਟਨਾ 'ਚ ਲੋਕੋ ਪਾਇਲਟ ਅਤੇ ਗਾਰਡ ਪੂਰੀ ਤਰ੍ਹਾਂ ਸੁਰੱਖਿਅਤ ਹਨ। ਘਟਨਾ ਤੋਂ ਬਾਅਦ ਕੋਲੇ ਨਾਲ ਭਰੇ ਸਾਰੇ ਡੱਬੇ ਰੇਲਵੇ ਲਾਈਨ 'ਤੇ ਖਿੱਲਰ ਗਏ ਹਨ। ਹਾਦਸੇ ਸਮੇਂ ਏਨੀ ਜ਼ੋਰਦਾਰ ਆਵਾਜ਼ ਆਈ ਕਿ ਆਸ-ਪਾਸ ਦੇ ਪਿੰਡ ਵਾਸੀ ਰੇਲਵੇ ਲਾਈਨ ਵੱਲ ਭੱਜੇ। ਘਟਨਾ ਵਿੱਚ ਰੇਲਵੇ ਦੇ ਟਰੈਕਸ਼ਨ ਖੰਭੇ ਅਤੇ ਤਾਰਾਂ ਵੀ ਟੁੱਟ ਗਈਆਂ ਹਨ। ਹਾਦਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਰਾਹਤ ਅਤੇ ਬਚਾਅ ਕੰਮ 'ਚ ਲੱਗਾ ਹੋਇਆ ਹੈ। ਦੂਜੇ ਪਾਸੇ ਨਵੀਂ ਦਿੱਲੀ-ਹਾਵੜਾ ਗ੍ਰੈਂਡਕਾਰਡ ਰੇਲਵੇ ਲਾਈਨ 'ਤੇ ਗਯਾ ਧਨਬਾਦ ਸਟੇਸ਼ਨ ਦੇ ਵਿਚਕਾਰ ਰੇਲ ਸੰਚਾਲਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

ਧਨਬਾਦ ਰੇਲਵੇ ਡਿਵੀਜ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਲ ਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗਏ ਹਨ। ਇਸ ਸਬੰਧੀ ਧਨਬਾਦ, ਗੋਮੋ ਅਤੇ ਗਯਾ ਤੋਂ ਦੁਰਘਟਨਾ ਰਾਹਤ ਵਾਹਨਾਂ ਅਤੇ ਅਧਿਕਾਰੀਆਂ ਦੀ ਟੀਮ ਨੂੰ ਮੌਕੇ 'ਤੇ ਭੇਜਿਆ ਜਾ ਰਿਹਾ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।