Jammu Kashmir News  : ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਹਾਲ ਹੀ ‘ਚ ਕੀਤੀਆਂ ਕਈ ਟਾਰਗੇਟ ਹੱਤਿਆਵਾਂ (Target Killing) ਤੋਂ ਬਾਅਦ ਡਰ ਦੇ ਮਾਰੇ 10 ਕਸ਼ਮੀਰੀ ਪੰਡਿਤ ਪਰਿਵਾਰਾਂ ਨੇ ਸ਼ੋਪੀਆਂ (Shopian news) ਜ਼ਿਲੇ ‘ਚ ਆਪਣਾ ਪਿੰਡ ਛੱਡ ਕੇ ਜੰਮੂ (Jammu News)

  ਪਹੁੰਚ ਗਏ ਹਨ। ਚੌਧਰੀਗੁੰਡ ਪਿੰਡ ਦੇ ਲੋਕਾਂ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲਿਆਂ ਨੇ ਪੰਡਿਤਾਂ ਵਿੱਚ ਇੱਕ ਕਿਸਮ ਦਾ ਡਰ ਪੈਦਾ ਕਰ ਦਿੱਤਾ ਹੈ, ਜੋ 1990 ਦੇ ਦਹਾਕੇ ਵਿੱਚ ਅੱਤਵਾਦ ਦੇ ਸਭ ਤੋਂ ਔਖੇ ਦੌਰ ਵਿੱਚ ਵੀ ਕਸ਼ਮੀਰ ਵਿੱਚ ਰਹਿੰਦੇ ਸਨ ਅਤੇ ਆਪਣਾ ਘਰ ਨਹੀਂ ਛੱਡਿਆ ਸੀ।


ਇਹ ਵੀ ਪੜ੍ਹੋ : Amou Haji dies : ਦੁਨੀਆ ਦਾ ਸਭ ਤੋਂ ਗੰਦਾ ਵਿਅਕਤੀ , 50 ਸਾਲ ਤੱਕ ਨਾ ਨਹਾਉਣ ਵਾਲੇ 94 ਸਾਲਾ ਵਿਅਕਤੀ ਦੀ ਹੋਈ ਮੌਤ

ਪੂਰਨ ਭੱਟ ਦੀ ਹੱਤਿਆ , ਮੋਨੀਸ਼ ਅਤੇ ਰਾਮਸਾਗਰ 'ਤੇ ਗ੍ਰਨੇਡ ਹਮਲਾ



ਜ਼ਿਕਰਯੋਗ ਹੈ ਕਿ ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਦੀ 15 ਅਕਤੂਬਰ ਨੂੰ ਸ਼ੋਪੀਆਂ ਜ਼ਿਲ੍ਹੇ ਦੇ ਚੌਧਰੀਗੁੰਡ ਪਿੰਡ 'ਚ ਉਨ੍ਹਾਂ ਦੇ ਜੱਦੀ ਘਰ ਦੇ ਬਾਹਰ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਇਸ ਤੋਂ ਇਲਾਵਾ 18 ਅਕਤੂਬਰ ਨੂੰ ਸ਼ੋਪੀਆਂ 'ਚ ਆਪਣੇ ਕਿਰਾਏ ਦੇ ਮਕਾਨ 'ਚ ਸੁੱਤੇ ਪਏ ਮੋਨੀਸ਼ ਕੁਮਾਰ ਅਤੇ ਰਾਮ ਸਾਗਰ ਨੂੰ ਅੱਤਵਾਦੀਆਂ ਦੇ ਗ੍ਰਨੇਡ ਹਮਲੇ 'ਚ ਮਾਰੇ ਗਏ ਸੀ।

'ਪਿੰਡ ਹੁਣ ਖਾਲੀ ਹੋ ਗਿਆ '


ਹਾਲ ਹੀ ਵਿੱਚ ਮੌਤ ਦੀ ਧਮਕੀ ਦਾ ਸਾਹਮਣਾ ਕਰਨ ਵਾਲੇ  ਚੌਧਰੀਗੁੰਡ ਪਿੰਡ ਦੇ ਇੱਕ ਵਿਅਕਤੀ ਨੇ ਕਿਹਾ, "35 ਤੋਂ 40 ਕਸ਼ਮੀਰੀ ਪੰਡਤਾਂ ਵਾਲੇ ਦਸ ਪਰਿਵਾਰ ਡਰ ਦੇ ਮਾਰੇ ਸਾਡੇ ਪਿੰਡ ਤੋਂ ਚਲੇ ਗਏ ਹਨ।" ਉਨ੍ਹਾਂ ਨੇ ਅੱਗੇ ਕਿਹਾ ਕਿ ਪਿੰਡ ਹੁਣ ਖਾਲੀ ਹੋ ਗਿਆ ਹੈ। ਇਕ ਹੋਰ ਪਿੰਡ ਵਾਸੀ ਨੇ ਕਿਹਾ, ''ਕਸ਼ਮੀਰ ਘਾਟੀ 'ਚ  ਰਹਿਣ ਲਈ ਹਾਲਾਤ ਅਨੁਕੂਲ ਨਹੀਂ ਹਨ। ਹੱਤਿਆਵਾਂ ਕਾਰਨ ਅਸੀਂ ਡਰ ਵਿੱਚ ਜੀਅ ਰਹੇ ਹਾਂ। ਸਾਡੇ ਲਈ ਕੋਈ ਸੁਰੱਖਿਆ ਨਹੀਂ ਹੈ।"

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।