Gujarat Election 2022 : ਗੁਜਰਾਤ ਚੋਣਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਨ੍ਹੀਂ ਦਿਨੀਂ ਗੁਜਰਾਤ ਦੇ 6 ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਉਹ ਨਾ ਸਿਰਫ ਪਾਰਟੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ, ਸਗੋਂ ਗੁਜਰਾਤ ਦੀ ਜਿੱਤ ਲਈ ਸਟੀਕ ਯੋਜਨਾ ਤਿਆਰ ਕਰਨ 'ਚ ਵੀ ਲੱਗੇ ਹੋਏ ਹਨ। ਇਨ੍ਹਾਂ ਚੁਣੌਤੀਆਂ ਤੋਂ ਇਲਾਵਾ ਸ਼ਾਹ ਦੇ ਸਾਹਮਣੇ ਗੁਜਰਾਤ 'ਚ ਪਾਰਟੀ ਦੇ ਅੰਦਰ ਦੀ ਖੇਮੇਬਾਜ਼ੀ ਨੂੰ ਦੂਰ ਕਰਨਾ ਵੀ ਚੁਣੌਤੀ ਹੈ। ਇਸ ਖੇਮੇ ਨਾਲ ਨਜਿੱਠਣ ਲਈ ਪਾਰਟੀ ਆਗੂਆਂ ਨਾਲ ਮੀਟਿੰਗ ਕਰ ਰਹੇ ਹਨ।


ਗੁਜਰਾਤ ਵਿਧਾਨ ਸਭਾ ਵਿੱਚ ਕੁੱਲ 182 ਸੀਟਾਂ ਹਨ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ 99 ਸੀਟਾਂ 'ਤੇ ਸਿਮਟ ਗਈ ਸੀ ਪਰ ਇਸ ਚੋਣ 'ਚ ਹਾਲਾਤ ਬਦਲ ਗਏ ਹਨ। ਪਿਛਲੀਆਂ ਚੋਣਾਂ ਵਿੱਚ ਜਿੱਥੇ ਭਾਜਪਾ ਦੀ ਟੱਕਰ ਸਿੱਧੀ ਕਾਂਗਰਸ ਨਾਲ ਸੀ ਪਰ ਇਸ ਵਾਰ ਮਾਮਲਾ ਬਿਲਕੁਲ ਉਲਟ ਹੈ।


ਇਸ ਵਾਰ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੀ ਮੈਦਾਨ 'ਚ ਭਾਜਪਾ ਨੂੰ ਟੱਕਰ ਦੇਣ ਲਈ ਹੱਥ ਪੈਰ ਮਾਰ ਰਹੀ ਹੈ। ਇਹੀ ਕਾਰਨ ਹੈ ਕਿ ਭਾਜਪਾ ਨੇ ਆਪਣੀ ਰਣਨੀਤੀ ਵਿੱਚ ਕਈ ਅਹਿਮ ਬਦਲਾਅ ਕੀਤੇ ਹਨ। ਅਮਿਤ ਸ਼ਾਹ ਇਸ ਯੋਜਨਾ ਦੇ ਮੁੱਖ ਪਾਤਰ ਹਨ। ਜਿਸ ਦੀ ਅਗਵਾਈ 'ਚ ਭਾਜਪਾ ਨੇ ਪੂਰੀ ਯੋਜਨਾ ਤਿਆਰ ਕੀਤੀ ਹੈ। ਜਿਸ ਕਾਰਨ ਭਾਜਪਾ ਦਾ ਮੰਨਣਾ ਹੈ ਕਿ ਇਸ ਚੋਣ ਵਿੱਚ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ।

ਕੀ ਹੈ ਅਮਿਤ ਸ਼ਾਹ ਦੀ ਰਣਨੀਤੀ ?


ਸੂਤਰਾਂ ਅਨੁਸਾਰ 27, 28 ਅਤੇ 29 ਅਕਤੂਬਰ ਨੂੰ ਭਾਜਪਾ ਦੇ ਅਬਜ਼ਰਵਰ ਫੀਡਬੈਕ ਲਈ ਸਾਰੀਆਂ ਸੀਟਾਂ 'ਤੇ ਜਾਣਗੇ ਅਤੇ ਉਨ੍ਹਾਂ ਦੇ ਫੀਡਬੈਕ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਜੇਕਰ ਨਕਾਰਾਤਮਕ ਫੀਡਬੈਕ ਮਿਲਦਾ ਹੈ ਤਾਂ ਟਿਕਟ ਕੱਟੇ ਜਾਣ ਦੀ ਸੰਭਾਵਨਾ ਵੱਧ ਜਾਵੇਗੀ। ਹਾਲ ਹੀ 'ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੋਈ ਬੈਠਕ 'ਚ ਜਿੱਤਣ ਵਾਲੇ ਉਮੀਦਵਾਰਾਂ 'ਤੇ ਹੀ ਭਰੋਸਾ ਜਤਾਉਣ 'ਤੇ ਸਹਿਮਤੀ ਬਣੀ ਸੀ।

ਲਏ ਜਾਣਗੇ ਸਖ਼ਤ ਫੈਸਲੇ'


ਗੁਜਰਾਤ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਭਾਜਪਾ ਸੱਤਾ ਵਿੱਚ ਹੈ। ਅਜਿਹੇ 'ਚ ਲੋਕਾਂ ਦਾ ਸਰਕਾਰ ਪ੍ਰਤੀ ਨਾਰਾਜ਼ ਹੋਣਾ ਸੁਭਾਵਿਕ ਹੈ। ਇਸ ਨੂੰ ਘਟਾਉਣ ਲਈ ਗੈਰ-ਪ੍ਰਸਿੱਧ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ। ਕਿਉਂਕਿ ਪਾਰਟੀ ਦਾ ਮੰਨਣਾ ਹੈ ਕਿ ਵੋਟਾਂ ਮੋਦੀ ਦੇ ਨਾਂ 'ਤੇ ਮਿਲ ਰਹੀਆਂ ਹਨ ਨਾ ਕਿ ਵਿਧਾਇਕਾਂ ਦੇ ਨਾਂ 'ਤੇ। ਸੂਤਰਾਂ ਦਾ ਕਹਿਣਾ ਹੈ ਕਿ ਕਰੀਬ ਪੱਚੀ ਫੀਸਦੀ ਵਿਧਾਇਕਾਂ ਦੀ ਟਿਕਟ ਕੱਟੀ ਜਾ ਸਕਦੀ ਹੈ।

ਪ੍ਰਵਾਸੀ ਲੋਕਾਂ ਨੂੰ ਸਾਧਨੇ ਦੀ ਯੋਜਨਾ


ਗੁਜਰਾਤ ਵਿੱਚ ਪਰਵਾਸੀ ਲੋਕਾਂ ਨੂੰ ਸਾਧਨੇ ਦੀ ਯੋਜਨਾ ਹੈ। ਕਿਉਂਕਿ ਗੁਜਰਾਤ ਇੱਕ ਅਜਿਹਾ ਰਾਜ ਹੈ ,ਜਿੱਥੇ ਵੱਖ-ਵੱਖ ਰਾਜਾਂ ਤੋਂ ਲੋਕ ਰੋਜ਼ੀ-ਰੋਟੀ ਲਈ ਆਉਂਦੇ ਹਨ। ਖਾਸ ਕਰਕੇ ਰਾਜਸਥਾਨ, ਯੂਪੀ, ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਲੋਕਾਂ ਦੀ ਵੱਡੀ ਆਬਾਦੀ ਗੁਜਰਾਤ ਵਿੱਚ ਰਹਿੰਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਜਰਾਤ 'ਚ 15 ਲੱਖ ਰਾਜਸਥਾਨੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸਾਧਨੇ ਲਈ  ਭਾਜਪਾ ਨੇ ਨੇਤਾਵਾਂ ਦੀ ਫੌਜ ਲਾ ਦਿੱਤੀ ਹੈ। ਇਸੇ ਤਰ੍ਹਾਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਆਗੂਆਂ ਦੀ ਡਿਊਟੀ ਵੀ ਲਗਾਈ ਜਾਵੇਗੀ। ਜਿਸ ਦੀ ਨਿਗਰਾਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਕਰਨਗੇ।


ਗੁਜਰਾਤ ਪ੍ਰਧਾਨ ਮੰਤਰੀ ਮੋਦੀਦੀ ਰਗ -ਰਗ ਵਿੱਚ ਹੈ। ਜਿਸ ਨੂੰ ਪਾਰਟੀ ਆਪਣਾ ਮੁੱਖ ਹਥਿਆਰ ਮੰਨ ਰਹੀ ਹੈ। ਲੋਕ ਮੋਦੀ ਵਿਚ ਗੁਜਰਾਤ ਦੀ ਅਸਮਿਤਾ ਦੇਖਦੇ ਹਨ। ਇਸ ਪਛਾਣ ਨੂੰ ਧਿਆਨ 'ਚ ਰੱਖਦੇ ਹੋਏ ਪਾਰਟੀ ਦੀ ਪੂਰੀ ਪ੍ਰਚਾਰ ਯੋਜਨਾ ਮੋਦੀ ਦੇ ਆਲੇ-ਦੁਆਲੇ ਹੈ। ਇਸੇ ਲਈ ਪਾਰਟੀ ਮੋਦੀ ਦੇ ਚਿਹਰੇ ਨੂੰ ਅੱਗੇ ਰੱਖ ਕੇ ਚੋਣ ਲੜ ਰਹੀ ਹੈ ਅਤੇ ਅਮਿਤ ਸ਼ਾਹ ਖੁਦ ਇਸ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ।

ਅਮਿਤ ਸ਼ਾਹ ਦੀ ਅਗਵਾਈ 'ਚ ਇਹ ਫੈਸਲਾ ਕੀਤਾ ਗਿਆ ਹੈ ਕਿ ਮੋਦੀ ਦੀ ਰੈਲੀ ਵੱਧ ਤੋਂ ਵੱਧ ਜ਼ਿਲ੍ਹਿਆਂ 'ਚ ਕੀਤੀ ਜਾਵੇ ਜਿੱਥੇ ਮੁਕਾਬਲਾ ਸਖ਼ਤ ਹੈ। ਪਾਰਟੀ ਨੇ ਅਜਿਹੀਆਂ 60 ਸੀਟਾਂ ਦੀ ਚੋਣ ਕੀਤੀ ਹੈ। ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਜਪਾ ਨੇ ਗੁਜਰਾਤ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਹੈ। ਜਿਸ 'ਚੋਂ ਅਮਿਤ ਸ਼ਾਹ ਨੇ 3 ਜ਼ੋਨਾਂ ਦੀ ਮੀਟਿੰਗ ਲਈ ਹੈ, ਹਰ ਜ਼ੋਨ ਲਈ ਵੱਖਰੀ ਰਣਨੀਤੀ ਹੋਵੇਗੀ, ਭਾਜਪਾ ਬੂਥ ਜਿੱਤੋ, ਚੋਣ ਜਿੱਤੋ ਦੇ ਫਾਰਮੂਲੇ 'ਤੇ ਕੰਮ ਕਰੇਗੀ, ਭਾਜਪਾ ਮਾਈਕ੍ਰੋ ਮੈਨੇਜਮੈਂਟ ਪੱਧਰ 'ਤੇ ਤਿਆਰੀ ਕਰ ਰਹੀ ਹੈ।