Amou Haji dies : ਦੁਨੀਆ ਦੇ ਸਭ ਤੋਂ ਗੰਦੇ ਵਿਅਕਤੀ ਅਤੇ 50 ਸਾਲਾਂ ਤੋਂ ਨਾ ਨਹਾਉਣ ਵਾਲੇ ਈਰਾਨੀ ਵਿਅਕਤੀ ਦੀ ਮੌਤ ਹੋ ਗਈ ਹੈ। ਈਰਾਨੀ ਮੀਡੀਆ ਰਿਪੋਰਟਾਂ ਮੁਤਾਬਕ 94 ਸਾਲਾ ਵਿਅਕਤੀ ਦੀ ਮੰਗਲਵਾਰ ਨੂੰ ਮੌਤ ਹੋ ਗਈ ਹੈ। ਉਹ ਪਿਛਲੇ 50 ਸਾਲਾਂ ਤੋਂ ਨਹਾਇਆ ਨਹੀਂ ਸੀ, ਇਸ ਲਈ ਉਸਨੂੰ "ਦੁਨੀਆਂ ਦਾ ਸਭ ਤੋਂ ਗੰਦਾ ਆਦਮੀ" ਕਿਹਾ ਜਾਂਦਾ ਸੀ। ''ਦੁਨੀਆਂ ਦਾ ਸਭ ਤੋਂ ਗੰਦਾ ਆਦਮੀ'' ਕਹੇ ਜਾਣ ਵਾਲੇ ਇਸ ਵਿਅਕਤੀ ਦਾ ਨਾਂ ਅਮਾਉ ਹਾਜੀ (Amou Haji) ਦੱਸਿਆ ਜਾ ਰਿਹਾ ਹੈ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਮਾਉ ਹਾਜੀ ਨੂੰ ਡਰ ਸੀ ਕਿ ਜੇਕਰ ਉਹ ਨਹਾਇਆ ਤਾਂ ਉਨ੍ਹਾਂ ਨੂੰ ਇਨਫੈਕਸ਼ਨ ਹੋ ਜਾਵੇਗੀ, ਇਸ ਲਈ ਉਨ੍ਹਾਂ ਨੇ ਨਹਾਉਣਾ ਛੱਡ ਦਿੱਤਾ ਸੀ। ਅਮਾਉ ਹਾਜੀ ਦੱਖਣੀ ਫਾਰਸ ਸੂਬੇ ਦੇ ਦੇਜਗਾਹ ਪਿੰਡ ਵਿਚ ਇਕੱਲੇ ਰਹਿੰਦੇ ਸਨ। ਆਈਆਰਐਨਏ ਦੀ ਰਿਪੋਰਟ ਮੁਤਾਬਕ ਉਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ। ਸਾਲ 2013 ਵਿੱਚ ਇਸ ਵਿਅਕਤੀ ਉੱਤੇ ‘ਦ ਸਟ੍ਰੇਂਜ ਲਾਈਫ ਆਫ ਅਮਾਉ ਹਾਜੀ’ ਨਾਂ ਦੀ ਇੱਕ ਛੋਟੀ ਡਾਕੂਮੈਂਟਰੀ ਵੀ ਬਣੀ ਸੀ। ਡਾਕੂਮੈਂਟਰੀ 'ਚ ਦਿਖਾਇਆ ਕਿ ਅਮਾਉ ਹਾਜੀ ਆਪਣੀ ਜ਼ਿੰਦਗੀ ਕਿਵੇਂ ਜੀਉਂਦੇ ਹਨ।
ਖ਼ਬਰਾਂ ਅਨੁਸਾਰ ਹਾਜੀ ਨੇ "ਬਿਮਾਰ ਹੋਣ" ਦੇ ਡਰੋਂ ਨਹਾਉਣ ਤੋਂ ਪਰਹੇਜ਼ ਕੀਤਾ ਸੀ ਪਰ "ਪਹਿਲੀ ਵਾਰ ਕੁਝ ਮਹੀਨੇ ਪਹਿਲਾਂ ਪਿੰਡ ਵਾਲੇ ਉਸ ਨੂੰ ਨਹਾਉਣ ਲਈ ਬਾਥਰੂਮ ਵਿੱਚ ਲੈ ਗਏ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਉਹ "ਆਪਣੀ ਜਵਾਨੀ ਦੇ ਕੁਝ ਸਦਮਿਆਂ ਤੋਂ ਉਭਰ ਨਹੀਂ ਸਕੇ, ਜਿਸ ਕਾਰਨ ਉਨ੍ਹਾਂ ਨੇ ਨਹਾਉਣ ਤੋਂ ਇਨਕਾਰ ਕਰ ਦਿੱਤਾ। ਇੱਕ ਰਿਪੋਰਟ ਮੁਤਾਬਕ ਹਾਜੀ ਸੜਕ ਕਿਨਾਰੇ ਮਰਨ ਵਾਲੇ ਜਾਨਵਰਾਂ ਨੂੰ ਖਾਂਦੇ ਸੀ। ਉਸ ਦਾ ਮੰਨਣਾ ਸੀ ਕਿ ਸਫ਼ਾਈ ਉਸ ਨੂੰ ਬਿਮਾਰ ਕਰ ਦੇਵੇਗੀ।
ਹਾਜੀ ਦੀ ਮੌਤ ਤੋਂ ਬਾਅਦ ਇਸ ਗੈਰ-ਅਧਿਕਾਰਤ ਰਿਕਾਰਡ ਇੱਕ ਭਾਰਤੀ ਵਿਅਕਤੀ ਦੇ ਕੋਲ ਜਾ ਸਕਦਾ ਹੈ ,ਜਿਸ ਨੇ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਸਮੇਂ ਤੱਕ ਇਸ਼ਨਾਨ ਨਹੀਂ ਕੀਤਾ। ਪਵਿੱਤਰ ਸ਼ਹਿਰ ਵਾਰਾਣਸੀ ਦੇ ਬਾਹਰ ਇੱਕ ਪਿੰਡ ਦੇ ਕੈਲਾਸ਼ "ਕਲਾਉ" ਸਿੰਘ ਨੇ "ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ" ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੱਕ ਇਸ਼ਨਾਨ ਨਹੀਂ ਕੀਤਾ। ਕਲੌ ਸਿੰਘ ਹਰ ਸ਼ਾਮ ਅੱਗ ਬਾਲ ਕੇ ਸਿਗਰਟ ਪੀਂਦਾ ਸੀ। ਕਲੌ ਵੀ ਇਕ ਲੱਤ 'ਤੇ ਖੜ੍ਹੇ ਹੋ ਕੇ ਭਗਵਾਨ ਸ਼ਿਵ ਦੀ ਪੂਜਾ ਕਰਦਾ ਸੀ।