ਰਾਂਚੀ: ਝਾਰਖੰਡ ਦੇ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੂੰਟੀ ਵਿੱਚ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਸਮੇਂ ਭਗਵਾਨ ਰਾਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ''ਭਗਵਾਨ ਰਾਮ ਜਦੋਂ ਅਯੁੱਧਿਆ ਤੋਂ ਨਿਕਲੇ ਤਦ ਰਾਜਕੁਮਾਰ ਰਾਮ ਸਨ ਤੇ ਜਦੋਂ 14 ਸਾਲਾਂ ਦੇ ਬਨਵਾਸ ਕੱਟ ਵਾਪਸ ਆਏ ਤਾਂ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਬਣ ਗਏ। ਇਹ ਇਸ ਲਈ ਹੋਇਆ ਕਿਉਂਕਿ ਉਹ 14 ਸਾਲ ਆਦਿਵਾਸੀਆਂ ਦੇ ਵਿਚਕਾਰ ਰਹੇ। ਇਹ ਹੈ ਆਦਿਵਾਸੀਆਂ ਦੀ ਸੱਭਿਅਤਾ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਜਿਸ ਰਾਮ ਮੰਦਰ ਦੇ ਫੈਸਲੇ ਨੂੰ ਲੈ ਕੇ ਕਾਂਗਰਸ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਸਰਕਾਰਾਂ ਲੰਬੇ ਸਮੇਂ ਲਈ ਲਟਕਾਈ ਰੱਖਿਆ, ਉਹ ਫੈਸਲਾ ਵੀ ਸ਼ਾਂਤੀਪੂਰਨ ਆ ਗਿਆ।''

ਪੀਐਮ ਮੋਦੀ ਝਾਰਖੰਡ ਦੀਆਂ ਰੈਲੀਆਂ ਵਿੱਚ ਅਯੁੱਧਿਆ ਦਾ ਜ਼ਿਕਰ ਲਗਾਤਾਰ ਕਰਦੇ ਰਹੇ।