ਬੇਗੁਸਿਰਾਏ: ਜਿੱਥੇ ਇੱਕ ਪਾਸੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ ਵਿੱਚ ਹੰਗਾਮਾ ਹੈ। ਉਧਰ ਦੂਜੇ ਪਾਸੇ ਕੁਝ ਅਜਿਹੇ ਨੇਤਾ ਹਨ, ਜਿਹੜੇ ਚਰਚਾ ਵਿੱਚ ਰਹਿਣ ਲਈ ਕੋਈ ਨਾ ਕੋਈ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਹਾਲ ਹੀ ਵਿੱਚ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਸਕੂਲਾਂ ਵਿੱਚ ਹਨੂੰਮਾਨ ਚਾਲਿਸਾ, ਰਾਮਾਇਣ ਤੇ ਗੀਤਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਲਈ ਗਿਰੀਰਾਜ ਕੋਲ ਆਪਣੇ ਹੀ ਤਰਕ ਹਨ। ਸਾਂਸਦ ਗਿਰੀਰਾਜ ਸਿੰਘ ਨੇ ਧਾਰਮਿਕ ਸਭਾ ਵਿੱਚ ਕਿਹਾ ਕਿ ਲੋਕ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਆਲਮ ਇਹ ਹੈ ਕਿ ਹੁਣ ਲੋਕ ਆਪਣੀ ਮਾਂ ਨੂੰ ਮਈਆ ਦੀ ਜਗ੍ਹਾ ਮੰਮੀ ਕਹਿਣਾ ਪਸੰਦ ਕਰਦੇ ਹਨ। ਗਿਰੀਰਾਜ ਦਾ ਕਹਿਣਾ ਹੈ ਕਿ ਲੋਕ ਪੱਛਮੀ ਸੱਭਿਅਤਾ ਨੂੰ ਅਪਣਾ ਰਹੇ ਹਨ। ਉੁਨ੍ਹਾਂ ਕਿਹਾ '' ਅੱਜ ਦੇ ਲੋਕ ਪੱਛਮੀ ਸੱਭਿਅਤਾ ਨੂੰ ਅਪਣਾ ਕੇ ਘਰ-ਘਰ ਵਿੱਚ ਜਨਮ ਦਿਨ ਹਨ ਤੇ ਸਾਡੀ ਸੰਸਕ੍ਰਿਤੀ ਦੇ ਉਲਟ ਕੇਕ ਕਟੱਦੇ ਹਨ ਤੇ ਮੋਮਬੱਤੀਆਂ ਜਗਾਉਂਦੇ ਹਨ। ਉਨ੍ਹਾਂ ਦੀ ਮੰਗ ਹੈ ਕਿ, ''ਹੁਣ ਨਿੱਜੀ ਤੇ ਸਰਕਾਰੀ ਸਕੂਲਾਂ 'ਚ ਸਵੇਰ ਦੀ ਪ੍ਰਾਥਨਾ ਦੇ ਨਾਲ-ਨਾਲ ਗੀਤਾ, ਰਾਮਾਇਣ ਤੇ ਹਨੂੰਮਾਨ ਚਾਲਿਸਾ ਦਾ ਪਾਠ ਵੀ ਹੋਣਾ ਚਾਹੀਦਾ ਹੈ।' '