ਜੀਂਦ: ਕੋਰੋਨਾ ਵਾਇਰਸ ਦੇ ਨਾਲ ਹੀ ਆਕਸੀਜਨ ਦੀ ਕਿੱਲਤ ਆਉਣ ਨਾਲ ਸਿਹਤ ਵਿਭਾਗ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਜਿਹੇ 'ਚ ਜੀਂਦ ਦੇ ਜੁਲਾਨਾ ਕਸਬੇ ਤੋਂ ਮੁੱਖ ਮੰਤਰੀ ਦੇ ਫਲਾਇੰਗ ਦਸਤੇ ਨੇ ਛਾਪੇਮਾਰੀ ਦੌਰਾਨ ਜੁਲਾਨਾ ਦੇ ਵਾਰਡ ਨੰਬਰ 5 ਦੇ ਰਹਿਣ ਵਾਲੇ ਜਯਭਗਵਾਨ ਦੀ ਦੁਕਾਨ ਤੋਂ ਆਕਸੀਜਨ ਦੇ ਭਰੇ 8 ਗੈਸ ਸਲੰਡਰ ਬਰਾਮਦ ਕੀਤੇ ਹਨ।
ਦਸਤੇ ਨੂੰ ਖ਼ਬਰ ਮਿਲੀ ਸੀ ਕਿ ਜਯਭਗਵਾਨ ਨਾਮਕ ਵਿਅਕਤੀ ਆਕਸੀਜਨ ਗੈਸ ਦੀ ਕਾਲਾਬਜ਼ਾਰੀ ਕਰ ਰਿਹਾ ਹੈ। ਪੁਲਿਸ ਨੇ ਸਲੰਡਰ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਜੁਲਾਨਾ ਕਸਬੇ 'ਚ ਸੀਐਮ ਫਲਾਇੰਗ ਦਸਤੇ ਨੇ ਛਾਪੇਮਾਰੀ ਦੌਰਾਨ ਜੁਲਾਨਾ ਦੇ ਵਾਰਡ ਨੰਬਰ 5 ਨਿਵਾਸੀ ਜਯਭਗਵਾਨ ਦੀ ਦੁਕਾਨ ਤੋਂ ਆਕਸੀਜਨ ਦੇ 8 ਭਰੇ ਹੋਏ ਗੈਸ ਸਲੰਡਰ ਬਰਾਮਦ ਕੀਤੇ ਹਨ। ਦਸਤੇ ਨੂੰ ਖ਼ਬਰ ਮਿਲੀ ਸੀ ਕਿ ਜਯਭਗਵਾਨ ਨਾਮਕ ਵਿਅਕਤੀ ਆਕਸੀਜਨ ਗੈਸ ਦੀ ਕਾਲਾਬਜ਼ਾਰੀ ਕਰ ਰਿਹਾ ਹੈ।
ਪੁਲਿਸ ਨੇ ਸਲੰਡਰ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਚ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਕਾਲਾਬਜ਼ਾਰੀ ਕਰਦਿਆਂ ਪਾਇਆ ਜਾਂਦਾ ਹੈ ਤਾਂ ਉਸ ਸਮੇਂ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin