ਨਵੀਂ ਦਿੱਲੀ: ਮੁੰਬਈ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਿਲਾਇੰਸ ਫਾਊਂਡੇਸ਼ਨ ਨੇ ਕੋਵਿਡ ਮਰੀਜ਼ਾਂ ਸੇਵਾ ਲਈ ਯਤਨ ਹੋਰ ਤੇਜ਼ ਕਰ ਦਿੱਤੇ ਹਨ। ਅਜਿਹੇ 'ਚ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਮੁੰਬਈ ਦੇ ਵਰਲੀ ਸਥਿਤ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਦਾ 650 ਬੈੱਡ ਦਾ ਕੋਵਿਟ ਯੂਨਿਟ ਚਲਾ ਰਿਹਾ ਹੈ।


ਰਿਲਾਇੰਸ ਫਾਊਂਡੇਸ਼ਨ ਕੋਵਿਡ ਮਰੀਜ਼ਾਂ ਲਈ 100 ਆਈਸੀਯੂ ਬੈੱਡ ਹੋਰ ਤਿਆਰ ਕਰ ਰਿਹਾ ਹੈ। ਅਜਿਹੇ ਕੋਵਿਡ ਮਰੀਜ਼ ਜਿੰਨ੍ਹਾ ਨੂੰ ਕੋਈ ਲੱਛਣ ਨਹੀਂ ਹੈ ਅਜਿਹੇ ਕੋਵਿਡ ਮਰੀਜ਼ਾਂ ਲਈ 100 ਬੈੱਡ, ਮੁੰਬਈ ਦੇ ਬੀਕੇਸੀ 'ਚ ਟ੍ਰਾਇਡੈਂਟ ਹੋਟਲ 'ਚ ਤਿਆਰ ਕੀਤੇ ਜਾ ਰਹੇ ਹਨ।


ਮੁੰਬਈ ਦੇ ਸੇਵਨ ਹਿਲਸ ਹਸਪਤਾਲ ਦੀ ਸਮਰੱਥਾ ਨੂੰ ਵਧਾ ਕੇ 125 ਬੈੱਡ ਤਕ ਕੀਤਾ ਜਾ ਰਿਹਾ ਹੈ। ਜਿੰਨ੍ਹਾਂ 'ਚ 45 ਆਈਸੀਯਬ ਬੈੱਡ ਹਨ। ਐਨਐਸਸੀਆਈ ਤੇ ਸੇਵਨ ਹਿਲਸ ਹਸਪਤਾਲ 'ਚ ਕੋਰੋਨਾ ਨਾਲ ਪ੍ਰਭਾਵਿਤ ਸਾਰੇ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ।


ਰਿਲਾਇੰਸ ਫਾਊਂਡੇਸ਼ਨ ਹਸਪਤਾਲ ਇਕ ਮਈ ਤੋਂ 550 ਬੈੱਡ ਦੇ ਇਕ ਵਾਰਡ ਦਾ ਪ੍ਰਬੰਧ ਸੰਭਾਲ ਲਵੇਗਾ। ਇਹ 550 ਬੈੱਡ ਇਸ ਸਮੇਂ ਵੀ ਮਰੀਜ਼ਾਂ ਲਈ ਉਪਲਬਧ ਹਨ। ਡਾਕਟਰਾਂ ਤੇ ਨਰਸਾਂ ਸਮੇਤ ਫਰੰਟਲਾਈਨ ਸਟਾਫ ਦੇ 500 ਤੋਂ ਜ਼ਿਆਦਾ ਮੈਂਬਰ ਚੌਵੀ ਘੰਟੇ ਮਰੀਜ਼ਾਂ ਦੀ ਸਹਾਇਤਾ ਲਈ ਰਹਿਣਗੇ।


ਰਿਲਾਇੰਸ ਫਾਊਂਡੇਸ਼ਨ ਨੇ ਕੋਵਿਡ ਮਰੀਜ਼ਾਂ ਲਈ ਜੋ ਕਦਮ ਚੁੱਕੇ ਇਸ ਬਾਰੇ ਰਿਲਾਇੰਸ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਕਿਹਾ, 'ਦੇਸ਼ ਦੀ ਸੇਵਾ ਲਈ ਰਿਲਾਇੰਸ ਫਾਊਂਡੇਸ਼ਨ ਸਦਾ ਤਤਪਰ ਰਹਿੰਦਾ ਹੈ। ਕੋਵਿਡ ਦਾ ਮੁਕਾਬਲਾ ਕਰਨ 'ਚ ਭਾਰਤ ਨੂੰ ਹੋਰ ਮਜਬੂਤ ਕਰਨਾ ਸਾਡਾ ਸਭ ਦਾ ਫਰਜ਼ ਹੈ। ਬਿਹਤਰੀਨ ਇਲਾਜ ਦਿੰਦਿਆਂ ਸਾਡੇ ਡਾਕਟਰਾਂ ਤੇ ਫਰੰਟਲਾਈਨ ਸਟਾਫ ਨੇ ਅਣਥੱਕ ਯਤਨਾਂ ਨਾਲ ਕਈ ਮਰੀਜ਼ਾਂ ਦੀ ਜਾਨ ਬਚਾਈ ਹੈ। ਅਜਿਹੇ 'ਚ ਰਿਲਾਇੰਸ ਵੀ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰਕੇ ਮਹਾਮਾਰੀ ਦਾ ਮੁਕਾਬਲਾ ਕਰਨ 'ਚ ਮਦਦ ਕਰ ਰਿਹਾ ਹੈ। 


ਇਹ ਵੀ ਪੜ੍ਹੋਫਿਰ Diljit Dosanjh ਨਾਲ ਹੋਵੇਗਾ Amrit Maan ਦਾ ਕੋਲੈਬੋਰੇਸ਼ਨ, ਜਾਣੋ ਪੂਰੀ ਖ਼ਬਰ


 


ਇਹ ਵੀ ਪੜ੍ਹੋ:  ਬਾਰਦਾਨੇ ਦੀ ਕਮੀ ਤੇ ਖਰੀਦ ਰੁਕਣ ਤੋਂ ਤੰਗ ਆੜ੍ਹਤੀਆਂ ਤੇ ਕਿਸਾਨਾਂ ਨੇ ਲਾਇਆ ਜਾਮ


 


ਇਹ ਵੀ ਪੜ੍ਹੋ:  Corona Hospital: ਕੋਰੋਨਾ ਦੇ ਕਹਿਰ 'ਚ ਐਕਟਰ Gurmeet Choudhary ਵੱਲੋਂ 1000 ਬੈੱਡਾਂ ਦੇ ਹਸਪਤਾਲ ਖੋਲ੍ਹਣ ਦਾ ਐਲਾਨ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904