ਜੀਂਦ: ਡੀਏਵੀ ਸਕੂਲ, ਜੀਂਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੱਖ ਚਿੱਠੀਆਂ ਲਿਖ ਰਿਹਾ ਹੈ। ਇਨ੍ਹਾਂ ਚਿੱਠੀਆਂ ਰਾਹੀਂ ਮੋਦੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ ਸਹਿਬਜ਼ਾਦੇ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਦੇ ਨਾਂ 'ਤੇ ਬਾਲ ਦਿਵਸ ਐਲਾਨਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਜ਼ਿੰਦਾ ਦੀਵਾਰਾਂ 'ਚ ਚੁਣਵਾ ਦਿੱਤਾ ਗਿਆ ਸੀ।
ਡੀਏਵੀ ਅਦਾਰਿਆਂ ਦੇ ਖੇਤਰੀ ਨਿਰਦੇਸ਼ਕ ਡਾ. ਧਰਮਦੇਵ ਵਿਦਿਆਰਥੀ ਨੇ ਕਿਹਾ ਕਿ ਇੱਕ ਲੱਖ ਚਿੱਠੀਆਂ ਲਿਖ ਕੇ ਸਰਕਾਰ ਨੂੰ ਸ਼ਹੀਦੀ ਬਾਲ ਦਿਹਾੜਾ ਐਲਾਨਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਵੀਰਵਾਰ ਨੂੰ ਸਕੂਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਇਤਿਹਾਸ 'ਚ ਇੱਕ ਜਾਂ ਦੋ ਨਹੀਂ ਸਗੋਂ ਸੈਂਕੜੇ ਬਹਾਦਰ ਹੋਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਸਮਰਪਿਤ ਕਰ ਦਿੱਤੀ। ਸਭ ਤੋਂ ਛੋਟੇ ਫਤਿਹ ਸਿੰਘ, ਜੋ ਸਿਰਫ 6 ਸਾਲ ਦੇ ਸੀ ਤੇ ਜ਼ੋਰਾਵਰ ਸਿੰਘ, 9 ਸਾਲ ਦੀ ਉਮਰ ਦੇ ਸੀ, ਜਿਨ੍ਹਾਂ ਨੂੰ ਜਿੰਦਾ ਕੰਧਾਂ 'ਚ ਚੁਣਿਆ ਗਿਆ ਸੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਦੋਵਾਂ ਸਾਹਿਬਜ਼ਾਦਿਆਂ ਨੂੰ ਮੌਤ ਦਾ ਡਰ ਵੀ ਦੁਖੀ ਨਹੀਂ ਸੀ ਕਰ ਸਕਿਆ।
ਇਸ ਗੱਲ ਦਾ ਅਹਿਸਾਸ ਕਰਦਿਆਂ ਜੀਂਦ ਦੇ ਬੱਚਿਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 20,000 ਲੈਟਰ ਲਿਖ ਕੇ ਬੇਨਤੀ ਕੀਤੀ ਹੈ ਕਿ ਸ਼ਹੀਦ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਦੇ ਪਵਿੱਤਰ ਦਿਵਸ ਨੂੰ ਬਾਲ ਦਿਵਸ ਐਲਾਨਿਆ ਜਾਵੇ। ਉਨ੍ਹਾਂ ਦੱਸਿਆ ਕਿ ਫੈਸਲਾ ਕੀਤਾ ਹੈ 14 ਨਵੰਬਰ ਤੋਂ 26 ਦਸੰਬਰ ਤੱਕ ਦੀ ਬਰਸੀ ਸੂਬੇ ਦੇ ਬੱਚੇ ਪ੍ਰਧਾਨ ਮੰਤਰੀ ਨੂੰ ਇੱਕ ਲੱਖ ਪੱਤਰ ਭੇਜਣਗੇ ਤੇ ਜ਼ੋਰ ਪਾਉਣਗੇ ਕਿ ਸ਼ਹੀਦ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣ।
Election Results 2024
(Source: ECI/ABP News/ABP Majha)
ਮੋਦੀ ਨੂੰ ਇੱਕ ਲੱਖ ਚਿੱਠੀਆਂ, ਛੋਟੇ ਸਹਿਬਜ਼ਾਦਿਆਂ ਦੇ ਨਾਂ 'ਤੇ ਬਾਲ ਦਿਵਸ ਐਲਾਨਿਆ ਜਾਵੇ
ਏਬੀਪੀ ਸਾਂਝਾ
Updated at:
22 Nov 2019 04:33 PM (IST)
ਡੀਏਵੀ ਸਕੂਲ, ਜੀਂਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੱਖ ਚਿੱਠੀਆਂ ਲਿਖ ਰਿਹਾ ਹੈ। ਇਨ੍ਹਾਂ ਚਿੱਠੀਆਂ ਰਾਹੀਂ ਮੋਦੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ ਸਹਿਬਜ਼ਾਦੇ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਦੇ ਨਾਂ 'ਤੇ ਬਾਲ ਦਿਵਸ ਐਲਾਨਿਆ ਜਾਣਾ ਚਾਹੀਦਾ ਹੈ।
- - - - - - - - - Advertisement - - - - - - - - -