ਐਤਵਾਰ ਨੂੰ ਜੰਮੂ-ਕਸ਼ਮੀਰ ਵਿਚ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੀ ਨਾਪਾਕ ਹਰਕਤਾਂ ਨੂੰ ਅੰਜਾਮ ਦਿੱਤਾ। ਪਾਕਿਸਤਾਨ ਨੇ ਸ਼ਨੀਵਾਰ ਸ਼ਾਮ ਕਰੀਬ 6 ਵਜੇ ਜੰਮੂ ਦੇ ਪੁੰਛ ਸੈਕਟਰ ਦੇ ਬਾਲਾਕੋਟ ਵਿਖੇ ਐਲਓਸੀ 'ਤੇ ਫਾਇਰਿੰਗ ਸ਼ੁਰੂ ਕੀਤੀ।
ਡਾਕਟਰਾਂ ਨੂੰ ਕਰਨੀ ਪਏਗੀ 10 ਸਾਲ ਦੀ ਸਰਕਾਰੀ ਨੌਕਰੀ, ਵਿਚਕਾਰ ਛੱਡਣ 'ਤੇ ਦੇਣਾ ਪਏਗਾ ਕਰੋੜ ਰੁਪਏ ਦਾ ਜ਼ੁਰਮਾਨਾ
ਜੰਮੂ ਵਿੱਚ ਸੈਨਾ ਦੇ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਮੁਤਾਬਕ, ਪਾਕਿਸਤਾਨ ਨੇ ਪਹਿਲਾਂ ਬਾਲਾਕੋਟ ਸੈਕਟਰ ਵਿੱਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਫਿਰ ਅਗਲੀਆਂ ਚੌਕੀਆਂ ‘ਤੇ ਮੋਰਟਾਰ ਸੁੱਟੇ। ਐਲਓਸੀ 'ਤੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਪਾਕਿਸਤਾਨ ਦੇ ਨਾਪਾਕ ਹਰਕਤ ਦਾ ਜਵਾਬ ਦਿੱਤਾ।
ਦੱਸ ਦਈਏ ਕਿ ਐਤਵਾਰ ਨੂੰ ਜੰਮੂ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਗੜਬੜ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਪਾਕਿਸਤਾਨ ਲਗਾਤਾਰ ਸਰਹੱਦ ‘ਤੇ ਸਾਜਿਸ਼ ਰਚ ਰਿਹਾ ਹੈ।
Farm Law: ਇੱਕ ਪਾਸੇ ਕਿਸਾਨਾਂ ਵਲੋਂ ਹੋ ਰਿਹਾ ਖੇਤੀ ਕਾਨੂੰਨਾਂ ਦਾ ਵਿਰੋਧ, ਦੂਜੇ ਪਾਸੇ ਕਾਨੂੰਨਾਂ ਤਹਿਤ ਫਾਰਚਿਉਨ ਰਾਈਸ ਕੰਪਨੀ ਲਈ ਆਇਆ ਵੱਡਾ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904