ਜੇਐਨਯੂ ਵਿਦਿਆਰਥੀ ਆਗੂ ਕਲੱਬ ਵਿੱਚ 'ਖ਼ੌਫ਼ ਸੇ ਆਜ਼ਾਦੀ' ਨਾਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚਿਆ ਸੀ। ਜਦ ਉਹ ਕਲੱਬ ਹਾਲ ਦੇ ਬਾਹਰ ਚਾਹ ਪੀਣ ਲਈ ਆ ਰਿਹਾ ਸੀ ਤਾਂ ਅਣਪਛਾਤੇ ਵਿਅਕਤੀ ਨੇ ਉਸ ਨੂੰ ਨਿਸ਼ਾਨਾ ਬਣਾ ਕੇ ਦੋ ਗੋਲ਼ੀਆਂ ਚਲਾਈਆਂ ਪਰ ਖੁੰਝ ਗਿਆ।
ਖ਼ਾਲਿਦ ਦੇ ਸਾਥੀ ਸ਼ਫ਼ੀ ਨੇ ਦੱਸਿਆ ਕਿ ਜਦ ਉਹ ਚਾਹ ਪੀਣ ਲਈ ਬਾਹਰ ਆਏ ਤਾਂ ਤਿੰਨ ਵਿਅਕਤੀ ਉਨ੍ਹਾਂ ਵੱਲ ਵਧੇ। ਇਨ੍ਹਾਂ ਵਿੱਚੋਂ ਇੱਕ ਨੇ ਖ਼ਾਲਿਦ ਨੂੰ ਫੜਨਾ ਚਾਹਿਆ ਪਰ ਉਸ ਨੇ ਵਿਰੋਧ ਕੀਤਾ ਤੇ ਖ਼ੁਦ ਨੂੰ ਛੁਡਾ ਲਿਆ। ਇੰਨੇ ਵਿੱਚ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਮੁਲਜ਼ਮ ਉੱਥੋਂ ਫਰਾਰ ਹੁੰਦੇ ਹੋਏ ਇੱਕ ਹੋਰ ਗੋਲ਼ੀ ਦਾਗ਼ ਗਏ। ਹਾਲਾਂਕਿ, ਜ਼ਿਲ੍ਹਾ ਪੁਲਿਸ ਕਮਿਸ਼ਨਰ ਮਧੁਰ ਵਰਮਾ ਨੇ ਕਿਹਾ ਕਿ ਉਹ ਖ਼ਾਲਿਦ ਵੱਲੋਂ ਉਸ ਉੱਪਰ ਹਮਲੇ ਕੀਤੇ ਜਾਣ ਦੇ ਦਾਅਵੇ ਦੀ ਪੁਸ਼ਟੀ ਕਰ ਰਹੀ ਹੈ।
ਆਪਣੇ ਉੱਪਰ ਹੋਏ ਹਮਲੇ ਤੋਂ ਬਾਅਦ ਖ਼ਾਲਿਦ ਨੇ ਕਿਹਾ ਕਿ ਦੇਸ਼ ਵਿੱਚ ਡਰ ਦਾ ਮਾਹੌਲ ਹੈ ਤੇ ਜੋ ਵੀ ਸਰਕਾਰ ਵਿਰੁੱਧ ਬੋਲਦਾ ਹੈ, ਉਸ ਨੂੰ ਡਰਾਇਆ ਜਾਂਦਾ ਹੈ।
ਖ਼ਾਲਿਦ ਸਾਲ 2016 ਵਿੱਚ ਜੇਐਨਯੂ ਵਿੱਚ ਵਾਪਰੇ ਇੱਕ ਸਮਾਗਮ ਦਾ ਹਿੱਸਾ ਸੀ, ਜਿੱਥੇ ਕਥਿਤ ਤੌਰ 'ਤੇ ਦੇਸ਼ ਵਿਰੋਧੀ ਨਾਅਰੇ ਲਾਉਣ ਦਾ ਇਲਜ਼ਾਮ ਸੀ। ਉਸ ਵਿਰੁੱਧ ਜੇਐਨਯੂ ਵਿਦਿਆਰਥੀ ਯੂਨੀਅਨ ਦੇ ਤਤਕਾਲੀ ਮੁਖੀ ਕਨ੍ਹਈਆ ਕੁਮਾਰ ਸਮੇਤ ਦੇਸ਼ਧ੍ਰੋਹ ਦਾ ਮਾਮਲਾ ਵੀ ਦਰਜ ਹੋਇਆ ਸੀ। ਇਸ ਤੋਂ ਇਲਾਵਾ ਖ਼ਾਲਿਦ ਸਰਕਾਰ ਦੀਆਂ ਗ਼ਲਤ ਨੀਤੀਆਂ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਹੈ।