ਨਵੀਂ ਦਿੱਲੀ: ਦੇਸ਼ ਦੀ ਮਸ਼ਹੂਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) 'ਚ ਵਿਦਿਆਰਥੀ ਤੇ ਪ੍ਰਸ਼ਾਸਨ ਆਹਮੋ-ਸਾਹਮਣੇ ਹਨ। ਫੀਸ ਵਾਧੇ ਤੇ ਡ੍ਰੈੱਸ ਕੋਡ ਵਰਗੀਆਂ ਪਾਬੰਦੀਆਂ ਦਾ ਵਿਰੋਧ ਕਰਨ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰਸ਼ਾਸਨ ਖ਼ਿਲਾਫ਼ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਦੀ ਮੰਗ ਹੈ ਕਿ ਯੂਨੀਵਰਸਿਟੀ ਨੇ ਤੁਰੰਤ ਫੀਸਾਂ 'ਚ ਵਾਧਾ ਕੀਤਾ ਹੈ।

ਫੀਸਾਂ 'ਚ ਕੀਤਾ ਗਿਆ ਵਾਧਾ

                                                                                             ਪਹਿਲਾਂ                                 ਹੁਣ
ਵਨ ਟਾਈਮ ਮੈਸ ਸਿਕਉਰਿਟੀ ਚਾਰਜ (ਰਿਫੰਡੈਬਲ)-                                        5500 ਤੋਂ 12 ਹਜ਼ਾਰ ਰੁਪਏ

ਸਰਵਿਸ ਚਾਰਜ-                                                                                     0-1700 ਰੁਪਏ/ਮਹੀਨਾ

ਯੂਟੀਲਿਟੀ ਚਾਰਜ-                                                                                     0 ਤੋਂ ਵਰਤੋਂ ਮੁਤਾਬਕ

ਕਮਰਾ ਕਿਰਾਇਆ (ਸਿੰਗਲ)-                                                         20 ਰੁਪਏ/ਮਹੀਨਾ            600 ਰੁਪਏ/ਮਹੀਨਾ

ਕਮਰਾ ਕਿਰਾਇਆ (ਡਬਲ)-                                                           10 ਰੁਪਏ/ਮਹੀਨਾ             300 ਰੁਪਏ/ਮਹੀਨਾ

ਇਸਟੈਬਲਿਸ਼ਮੈਂਟ ਖਰਚਾ-                                                               1100 ਰੁਪਏ                    1100 ਰੁਪਏ

ਮੈਸ ਬਿੱਲ                                                                                   ਵਰਤੋਂ ਮੁਤਾਬਕ               ਵਰਤੋਂ ਮੁਤਾਬਕ

ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਅਲ ਨਿਸ਼ਾਂਕ ਨੂੰ ਵੀ ਸੋਮਵਾਰ ਵਿਦਿਆਰਥੀਆਂ ਦੇ ਪ੍ਰਦਰਸ਼ਨ ਕਾਰਨ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਅਹਿਮ ਗੱਲ ਇਹ ਹੈ ਕਿ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਪੋਖਰਿਅਲ ਨਿਸ਼ਾਂਕ ਸੋਮਵਾਰ ਨੂੰ ਤੀਜੇ ਕਨਵੋਕੇਸ਼ਨ 'ਚ ਸ਼ਾਮਲ ਹੋਣ ਲਈ ਜੇਐਨਯੂ ਆਏ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਰਮੇਸ਼ ਪੋਖਰਿਆਲ ਨਿਸ਼ਾਂਕ ਨੂੰ ਕਈ ਘੰਟਿਆਂ ਲਈ ਆਡੀਟੋਰੀਅਮ ਤੋਂ ਬਾਹਰ ਨਹੀਂ ਜਾਣ ਦਿੱਤਾ।


ਵਿਦਿਆਰਥੀਆਂ ਦੀ ਮੰਗ ਸੀ ਕਿ ਜਦੋਂ ਤੱਕ ਯੂਨੀਵਰਸਿਟੀ ਦੇ ਚਾਂਸਲਰ ਵਿਦਿਆਰਥੀਆਂ ਨੂੰ ਨਹੀਂ ਮਿਲਦੇ ਉਹ ਮੰਤਰੀ ਨੂੰ ਨਹੀਂ ਜਾਣ ਦੇਣਗੇ। ਬਾਅਦ 'ਚ ਜੇਐਨਯੂਐਸਯੂ ਦੇ ਅਧਿਕਾਰੀ ਮੰਤਰੀ ਨੂੰ ਮਿਲੇ। ਇਸ ਤੋਂ ਬਾਅਦ ਮੰਤਰੀ ਨੇ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਦੀਆਂ ਮੰਗਾਂ ‘ਤੇ ਵਿਚਾਰ ਕੀਤਾ ਜਾਵੇਗਾ।

Education Loan Information:

Calculate Education Loan EMI