Indian Air Force : ਭਾਰਤੀ ਹਵਾਈ ਸੈਨਾ ਨੇ ਕੇਂਦਰੀ ਖੇਤਰ ਵਿੱਚ ਥਲ ਸੈਨਾ ਨਾਲ ਮਿਲਕੇ ਇੱਕ ਸੰਯੁਕਤ ਅਭਿਆਸ ਕੀਤਾ। ਇਸ ਸੰਯੁਕਤ ਅਭਿਆਸ ਵਿੱਚ ਦੋਵਾਂ ਸੈਨਾਵਾਂ ਦੀਆਂ ਸੰਚਾਲਨ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਈ ਤਰ੍ਹਾਂ ਦੇ ਸਾਜ਼ੋ ਸਮਾਨ ਦੀ ਤੈਨਾਤੀ ਕੀਤੀ ਗਈ ਸੀ। ਅਭਿਆਸ ਤੋਂ ਪਹਿਲਾਂ ਹਿੰਦ ਮਹਾਸਾਗਰ ਖੇਤਰ ਵਿੱਚ ਹਵਾਈ ਸੈਨਾ ਦੇ ਦੋ ਰਣਨੀਤਕ ਮਿਸ਼ਨ ਆਯੋਜਿਤ ਕੀਤੇ ਗਏ ਸਨ, ਜਿਸ ਵਿੱਚ ਰਾਫੇਲ ਅਤੇ ਐਸਯੂ-30 ਐਮਕੇਆਈ ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ ਸੀ।
 
ਹਵਾਈ ਸੈਨਾ ਨੇ ਐਤਵਾਰ ਨੂੰ ਟਵੀਟ ਕੀਤਾ, "ਹਵਾਈ ਸੈਨਾ ਨੇ ਹਾਲ ਹੀ ਵਿੱਚ ਕੇਂਦਰੀ ਸੈਕਟਰ ਵਿੱਚ ਸੈਨਾ ਦੇ ਨਾਲ ਇੱਕ ਸੰਯੁਕਤ ਅਭਿਆਸ ਸਮਾਪਤ ਕੀਤਾ। ਸਾਰੇ ਭਾਗੀਦਾਰਾਂ ਲਈ ਇੱਕ ਅਸਲ ਯੁੱਧ ਸਥਿਤੀ ਦਾ ਅਨੁਭਵ ਲਈ ਯੁੱਧ ਦੇ ਕਈ ਤਰ੍ਹਾਂ ਦੇ ਸਾਜ਼ੋ ਸਮਾਨ ਦੀ ਤੈਨਾਤੀ ਕੀਤੀ ਗਈ ਸੀ।
 
ਮਿਤੀ ਅਤੇ ਜਗ੍ਹਾ ਦਾ ਖੁਲਾਸਾ ਨਹੀਂ 
 

ਹਾਲਾਂਕਿ, ਹਵਾਈ ਸੈਨਾ ਨੇ ਅਭਿਆਸ ਦੀ ਮਿਤੀ ਅਤੇ ਸਥਾਨ ਵਰਗੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ। ਕੁਝ ਦਿਨ ਪਹਿਲਾਂ ਹਵਾਈ ਸੈਨਾ ਦੇ Su-30MKI ਲੜਾਕੂ ਜਹਾਜ਼ਾਂ ਦੇ ਇੱਕ ਬੇੜੇ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਇੱਕ ਰਣਨੀਤਕ ਮਿਸ਼ਨ ਦੇ ਹਿੱਸੇ ਵਜੋਂ ਅੱਠ ਘੰਟੇ ਦਾ ਅਭਿਆਸ ਕੀਤਾ ਸੀ। ਇਸੇ ਤਰ੍ਹਾਂ ਚਾਰ ਰਾਫੇਲ ਜਹਾਜ਼ਾਂ ਨੇ ਅਭਿਆਸ ਕੀਤਾ ਸੀ। 

 
ਰਾਫੇਲ ਜਹਾਜ਼ ਨੇ ਕੀਤਾ ਅਭਿਆਸ
Su-30 MKI ਨੇ ਵੀਰਵਾਰ ਨੂੰ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਹਿੰਦ ਮਹਾਸਾਗਰ ਦੇ ਦੱਖਣ-ਪੱਛਮੀ ਖੇਤਰ ਵਿੱਚ ਲੰਬੀ ਦੂਰੀ ਦੇ ਮਿਸ਼ਨਾਂ ਨੂੰ ਪੂਰਾ ਕਰਨ ਲਈ ਸੰਚਾਲਨ ਵੀ ਸ਼ਾਮਲ ਹੈ। ਪਿਛਲੇ ਮਹੀਨੇ ਰਾਫੇਲ ਲੜਾਕੂ ਜਹਾਜ਼ ਦੇ ਛੇ ਘੰਟੇ ਦੇ ਮਿਸ਼ਨ ਨੇ ਹਿੰਦ ਮਹਾਸਾਗਰ ਦੇ ਪੂਰਬੀ ਖੇਤਰ ਨੂੰ ਕਵਰ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਹਿੰਦ ਮਹਾਸਾਗਰ ਵਿੱਚ ਚੀਨ ਦੀਆਂ ਵਧਦੀਆਂ ਚੁਣੌਤੀਆਂ ਦੇ ਵਿਚਕਾਰ ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਇੱਕ ਵੱਡੇ ਮਿਸ਼ਨ ਨੂੰ ਅੰਜ਼ਾਮ ਦਿੱਤਾ ਸੀ। ਇਸ ਮਿਸ਼ਨ ਦੇ ਤਹਿਤ ਦੋ ਏਅਰਕ੍ਰਾਫਟ ਕੈਰੀਅਰਜ਼, ਕਈ ਜੰਗੀ ਬੇੜੇ, ਪਣਡੁੱਬੀਆਂ ਅਤੇ 35 ਤੋਂ ਜ਼ਿਆਦਾ ਫਰੰਟਲਾਈਨ ਏਅਰਕ੍ਰਾਫਟ ਨੇ ਹਿੱਸਾ ਲਿਆ।
 
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ :  ਸੜਕ 'ਤੇ ਰੀਲ ਬਣਾ ਰਹੀ ਸੀ ਲਾੜੀ , ਪੁਲਿਸ ਨੇ ਕੱਟਿਆ ਭਾਰੀ ਚਲਾਨ, ਕਿਹਾ- ਸੜਕ 'ਤੇ ਨਾ ਕਰੋ ਅਜਿਹੀਆਂ ਬੇਵਕੂਫੀਆਂ

ਇਹ ਵੀ ਪੜ੍ਹੋ : ਭਾਰਤ ਦੇ ਇਸ ਸ਼ਹਿਰ 'ਚ ਬਣਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਰੋਟੀ, 145 ਕਿਲੋ ਹੁੰਦਾ ਹੈ ਵਜ਼ਨ

 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ