Worlds largest Roti  : ਭਾਰਤ ਆਪਣੇ ਵੱਖ -ਵੱਖ ਤਰ੍ਹਾਂ ਦੇ ਖਾਣੇ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇੱਥੇ ਹਰ ਸੌ ਕਿਲੋਮੀਟਰ 'ਤੇ ਖਾਣੇ ਦਾ ਸਵਾਦ ਅਤੇ ਇਸ ਨੂੰ ਪਕਾਉਣ ਦਾ ਤਰੀਕਾ ਬਦਲ ਜਾਂਦਾ ਹੈ ਪਰ ਰੋਟੀ ਅਜਿਹੀ ਚੀਜ਼ ਹੈ ,ਜੋ ਪੂਰੇ ਭਾਰਤ ਵਿੱਚ ਇੱਕੋ ਜਿਹੀ  ਬਣਾਈ ਜਾਂਦੀ ਹੈ। ਸਾਈਜ਼ ਵੀ ਹਰ ਥਾਂ ਇੱਕੋ ਜਿਹਾ ਹੈ ਪਰ ਪੂਰੇ ਭਾਰਤ ਵਿੱਚ ਇੱਕ ਹੀ ਥਾਂ ਹੈ, ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਰੋਟੀ ਬਣਾਈ ਜਾਂਦੀ ਹੈ। ਇਹ ਰੋਟੀ ਇੰਨੀ ਵੱਡੀ ਹੈ ਕਿ ਇਸ ਇੱਕ ਰੋਟੀ ਨਾਲ ਪੂਰੇ ਪਿੰਡ ਦਾ ਢਿੱਡ ਭਰ ਸਕਦਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਅਨੋਖੀ ਰੋਟੀ ਦੀ ਕਹਾਣੀ।


 

ਕਿੱਥੇ ਬਣਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਰੋਟੀ ?


ਦੁਨੀਆ ਦੀ ਸਭ ਤੋਂ ਵੱਡੀ ਰੋਟੀ PM ਮੋਦੀ ਦੇ ਗ੍ਰਹਿ ਰਾਜ ਗੁਜਰਾਤ ਦੇ ਜਾਮਨਗਰ ਵਿੱਚ ਬਣਦੀ ਹੈ। ਹਾਲਾਂਕਿ, ਇਹ ਰੋਟੀ ਰੋਜ਼ ਨਹੀਂ ਬਣਦੀ ਹੈ। ਸਗੋਂ ਇਸਨੂੰ ਕੁਝ ਖਾਸ ਮੌਕਿਆਂ 'ਤੇ ਹੀ ਬਣਾਇਆ ਜਾਂਦਾ ਹੈ। ਜਿਵੇਂ ਡਗਦੂ ਸੇਠ ਗਣਪਤੀ ਜਨਤਕ ਤਿਉਹਾਰ ਜਾਂ ਜਲਾਰਾਮ ਬਾਪਾ ਦੀ ਜਯੰਤੀ 'ਤੇ। ਇਹ ਰੋਟੀ ਜਲਰਾਮ ਮੰਦਰ ਦੀ ਕਮੇਟੀ ਵੱਲੋਂ ਬਣਾਈ ਜਾਂਦੀ ਹੈ ਅਤੇ ਫਿਰ ਮੰਦਰ ਆਉਣ ਵਾਲੇ ਲੋਕ ਇਸ ਰੋਟੀ ਨਾਲ ਆਪਣਾ ਪੇਟ ਭਰਦੇ ਹਨ। ਲੋਕ ਇਸ ਖਾਸ ਦਿਨ 'ਤੇ ਇਸ ਰੋਟੀ ਨੂੰ ਖਾਣ ਲਈ ਦੂਰ-ਦੁਰਾਡੇ ਤੋਂ ਜਾਮਨਗਰ ਆਉਂਦੇ ਹਨ।

 

 ਕਿਵੇਂ ਬਣਦੀ ਹੈ ਇੰਨੀ ਵੱਡੀ ਰੋਟੀ 


ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਵੱਡੀ ਰੋਟੀ ਬਣਾਉਣ ਲਈ ਇੱਕ ਜਾਂ ਦੋ ਨਹੀਂ ਸਗੋਂ ਕਈ ਔਰਤਾਂ ਇਕੱਠੀਆਂ ਹੁੰਦੀਆਂ ਹਨ ਅਤੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਇਹ ਰੋਟੀ ਤਿਆਰ ਹੁੰਦੀ ਹੈ। ਇਸ ਰੋਟੀ ਨੂੰ ਬਣਾਉਣ ਲਈ ਬਹੁਤ ਸਾਰਾ ਕਣਕ ਦਾ ਆਟਾ ਵਰਤਿਆ ਜਾਂਦਾ ਹੈ। ਜਦੋਂ ਇਹ ਰੋਟੀ ਤਿਆਰ ਹੁੰਦੀ ਹੈ ਤਾਂ ਇਸ ਦਾ ਭਾਰ 145 ਕਿਲੋ ਤੱਕ ਪਹੁੰਚ ਜਾਂਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਰੋਟੀ ਨੂੰ ਪਕਾਉਣ ਲਈ ਮੰਦਿਰ ਦੇ ਕੋਲ ਹੀ ਇੱਕ ਵੱਡਾ ਸਪੈਸ਼ਲ ਤਵਾ  ਹੈ। ਇਸ ਤਵੇ 'ਤੇ ਇਹ ਵਿਸ਼ੇਸ਼ ਰੋਟੀ ਪਕਾਈ ਜਾਂਦੀ ਹੈ। ਕਈ ਲੋਕਾਂ ਨੂੰ ਰੋਟੀਆਂ ਪਕਾਉਣ ਲਈ ਵੀ ਲਗਾਇਆ ਜਾਂਦਾ ਹੈ ਅਤੇ ਅੱਗ ਨੂੰ ਘੱਟ ਰੱਖਿਆ ਜਾਂਦਾ ਹੈ ਤਾਂ ਜੋ ਰੋਟੀ ਨਾ ਸੜ ਜਾਵੇ।