ਕਰਨਾਲ: ਕੋਰੋਨਾ (Coronavirsu) ਨੇ ਪੂਰਾ ਸਾਲ ਬਰਬਾਦ ਕੀਤਾ, ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ, ਹੁਣ ਕੋਰੋਨਾ ਦੀ ਨਵੀਂ ਸਟ੍ਰੇਨ (Covid Strain) ਨੇ ਹੋਰ ਮੁਸੀਬਤਾਂ ਵਧਾ ਦਿੱਤੀਆਂ। ਸਿਹਤ ਵਿਭਾਗ ਦਸੰਬਰ ਦੇ ਮਹੀਨੇ ਵਿੱਚ ਯੂਐਸ ਤੇ ਯੂਕੇ ਤੋਂ ਆਏ ਲੋਕਾਂ ਨੂੰ ਲਗਾਤਾਰ ਟ੍ਰੇਸ ਕਰ ਰਿਹਾ ਹੈ। ਹੁਣ ਤੱਕ ਕਰਨਾਲ (Karnal Heath Department) ਦੇ ਸਿਹਤ ਵਿਭਾਗ ਨੇ 106 ਲੋਕਾਂ ਦਾ ਪਤਾ ਲਾਇਆ ਹੈ। ਇਨ੍ਹਾਂ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਹੈ। ਉਧਰ, ਇਨ੍ਹਾਂ ਚੋਂ 26 ਦਸੰਬਰ ਨੂੰ ਬ੍ਰਿਟੇਨ ਤੋਂ ਆਏ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ (Corona Positive) ਆਈ, ਜੋ ਕਰਨਾਲ ਸ਼ਹਿਰ ਦਾ ਰਹਿਣ ਵਾਲਾ ਹੈ।


ਇਸ ਤੋਂ ਬਾਅਦ ਇਸ ਦਾ ਨਮੂਨਾ ਦੁਬਾਰਾ ਦਿੱਲੀ ਭੇਜਿਆ ਗਿਆ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਇਹ ਕੋਰੋਨਾ ਦੀ ਨਵੀਂ ਸਟ੍ਰੇਨ ਤਾਂ ਨਹੀਂ। ਦਿੱਲੀ ਤੋਂ ਮਿਲੀ ਉਸ ਦੀ ਰਿਪੋਰਟ ਵਿੱਚ ਕੋਰੋਨਾ ਦਾ ਨਵੀਂ ਸਟ੍ਰੇਨ ਦਾ ਸੰਕਰਮਣ ਮਿਲਿਆ। ਇਹ ਆਦਮੀ ਆਪਣੇ ਪਰਿਵਾਰ ਦੇ 6 ਮੈਂਬਰਾਂ ਨਾਲ ਬ੍ਰਿਟੇਨ ਤੋਂ ਆਇਆ ਸੀ। ਸਾਰਿਆਂ ਦੇ ਨਮੂਨੇ ਲਏ ਗਏ। ਸਿਰਫ ਇੱਕ ਵਿਅਕਤੀ ਹਾ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਹੁਣ ਇਸ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਦੁਬਾਰਾ ਲਏ ਜਾ ਰਹੇ ਹਨ। ਉਧਰ, ਇੱਕ ਹੋਰ ਵਿਅਕਤੀ ਜੋ ਹਵਾਲਾਤੀ ਹੈ, ਵਿੱਚ ਵੀ ਨਵੀਂ ਸਟ੍ਰੇਨ ਮਿਲੀ ਹੈ ਪਰ ਦੱਸ ਦਈਏ ਕਿ ਹਵਾਲਾਤੀ ਦੀ ਕੋਈ ਯਾਤਰਾ ਹਿਸਟ੍ਰੀ ਨਹੀਂ ਹੈ।

Corona New Strain: 41 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਨਵਾਂ ਖਤਰਨਾਕ ਵੈਰੀਅੰਟ, WHO ਵੱਲੋਂ ਚੇਤਾਵਨੀ ਜਾਰੀ

ਹਵਾਲਾਤੀ ਨੂੰ ਸੋਨੀਪਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਕਰਨਾਲ ਜੇਲ੍ਹ ਲਿਆਂਦਾ ਗਿਆ ਜਿੱਥੇ ਉਸ ਦਾ ਟੈਸਟ ਕੀਤਾ ਗਿਆ ਤੇ ਉਹ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਰੈਂਡਮ ਨਮੂਨੇ ਲੈਣ ਲਈ ਉਸ ਦਾ ਟੈਸਟ ਦਿੱਲੀ ਭੇਜਿਆ ਗਿਆ ਜਿੱਥੇ ਉਸ ਨੂੰ ਨਵਾਂ ਸਟ੍ਰੇਨ ਕੋਰੋਨਾ ਮਿਲਿਆ। ਇਹ ਹਵਾਲਾਤੀ ਪੰਜਾਬ ਦੇ ਸੰਗਰੂਰ ਦਾ ਹੈ।

ਬ੍ਰਿਟੇਨ ਤੋਂ ਆਏ ਇੱਕ ਵਿਅਕਤੀ ਵਿੱਚ ਕੋਰੋਨਾ ਦੀ ਇੱਕ ਨਵੀਂ ਸਟ੍ਰੇਨ ਨੇ ਸਿਹਤ ਵਿਭਾਗ ਵਿੱਚ ਹਲਚਲ ਮਚਾ ਦਿੱਤੀ ਹੈ। ਕਰਨਾਲ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਦੇ 10879 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਚੋਂ 148 ਦੀ ਮੌਤ ਹੋ ਚੁੱਕੀ ਹੈ, 160 ਐਕਟਿਵ ਕੇਸ ਹਨ ਤੇ 10571 ਮਰੀਜ਼ ਘਰ ਚਲੇ ਗਏ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904