ਲਕਾਤਾ : ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਸੀਐੱਸ ਕਰਣਨ ਛੇ ਮਹੀਨੇ ਦੀ ਸਜ਼ਾ ਕੱਟਣ ਪਿੱਛੋਂ ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾਅ ਹੋ ਗਏ। ਬੁੱਧਵਾਰ ਨੂੰ ਅਲੀਪੁਰ ਪ੍ਰੈਜ਼ੀਡੈਂਸੀ ਜੇਲ੍ਹ ਤੋਂ ਬਾਹਰ ਨਿਕਲੇ। ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੀ ਪਤਨੀ ਸਰਸਵਤੀ ਕਰਣਨ ਅਤੇ ਵੱਡਾ ਬੇਟਾ ਮੰਗਲਵਾਰ ਰਾਤ ਨੂੰ ਹੀ ਚੇਨਈ ਤੋਂ ਕੋਲਕਾਤਾ ਪੁੱਜ ਗਏ ਸਨ।


ਅਦਾਲਤ ਦੀ ਮਾਣਹਾਨੀ ਮਾਮਲੇ 'ਚ ਸੁਪਰੀਮ ਕੋਰਟ ਨੇ ਜੱਜ ਕਰਣਨ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਸੀ ਅਤੇ ਤਦ ਤੋਂ ਉਹ ਪ੍ਰੈਜ਼ੀਡੈਂਸੀ ਜੇਲ੍ਹ ਵਿਚ ਬੰਦ ਸਨ। ਸਜ਼ਾ ਸੁਣਾਏ ਜਾਣ ਪਿੱਛੋਂ ਲਗਪਗ ਇਕ ਮਹੀਨੇ ਤਕ ਜਸਟਿਸ ਕਰਣਨ ਅੰਡਰਗਰਾਊਂਡ ਹੋ ਗਏ ਸਨ। 20 ਜੂਨ ਨੂੰ ਕੋਇੰਬਟੂਰ ਦੇ ਮਾਦੂਕਾਰੀ ਦੇ ਨਿੱਜੀ ਰਿਜ਼ਾਰਟ ਤੋਂ ਪੱਛਮੀ ਬੰਗਾਲ ਦੀ ਪੁਲਿਸ ਨੇ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਇਸ ਸਾਲ 12 ਜੂਨ ਨੂੰ ਕਰਣਨ ਜੱਜ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਹ ਦੇਸ਼ ਦੇ ਪਹਿਲੇ ਅਜਿਹੇ ਜੱਜ ਸਨ ਜਿਨ੍ਹਾਂ ਨੂੰ ਅਦਾਲਤ ਦੀ ਮਾਣਹਾਨੀ ਮਾਮਲੇ 'ਚ ਕੈਦ ਦੀ ਸਜ਼ਾ ਸੁਣਾਈ ਗਈ ਸੀ।