ਅਲੀਗੜ੍ਹ: ਉੱਤਰ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਅਲੀਗੜ੍ਹ ਦੇ ਮੁਕੇਸ਼ ਕਚੌਰੀ ਵਾਲੇ ਦੀ ਦੁਕਾਨ 'ਤੇ ਹਰ ਸਮੇਂ ਗਾਹਕਾਂ ਦੀ ਲੰਮੀ ਕਤਾਰ ਲੱਗੀ ਰਹਿੰਦੀ ਹੈ ਪਰ ਹੁਣ ਇਹ ਕਚੌਰੀ ਵਾਲਾ ਆਪਣੀ ਆਮਦਨ ਕਰਕੇ ਚਰਚਾ ਵਿੱਚ ਹੈ।

ਦਰਅਸਲ, ਮੁਕੇਸ਼ ਕਚੌਰੀ ਵਾਲੇ ਦੀ ਸਾਲਾਨਾ ਆਮਦਨ 60 ਲੱਖ ਰੁਪਏ ਤੋਂ ਇੱਕ ਕਰੋੜ ਰੁਪਏ ਦੇ ਦਰਮਿਆਨ ਦਰਜ ਕੀਤੀ ਗਈ ਹੈ। ਮੁਕੇਸ਼ ਕੋਲ ਨਾ ਕੋਈ ਜੀਐਸਟੀ ਹੈ ਤੇ ਨਾ ਹੀ ਉਹ ਕਿਸੇ ਕਿਸਮ ਦਾ ਕਰ ਅਦਾ ਕਰਦਾ ਹੈ। 12 ਸਾਲ ਤੋਂ ਸਮੋਸੇ ਕਚੌਰੀ ਵੇਚ ਰਹੇ ਮੁਕੇਸ਼ ਨੂੰ ਪਹਿਲੀ ਵਾਰ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਿਆ ਹੈ। ਕਾਨੂੰਨ ਮੁਤਾਬਕ ਜਿਸ ਵਿਅਕਤੀ ਦੀ ਆਮਦਨ 40 ਲੱਖ ਰੁਪਏ ਤੋਂ ਵੱਧ ਹੈ ਉਸ ਨੂੰ ਜੀਐਸਟੀ ਲਈ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ।

ਮੁਕੇਸ ਦਾ ਕਹਿਣਾ ਹੈ ਕਿ ਉਹ ਸਾਧਾਰਨ ਆਦਮੀ ਹੈ ਤੇ ਲੰਮੇ ਸਮੇਂ ਤੋਂ ਦੁਕਾਨ ਚਲਾ ਰਿਹਾ ਹੈ। ਉਸ ਨੂੰ ਕਿਸੇ ਨੇ ਵੀ ਇਸ ਟੈਕਸ ਤੇ ਕਾਨੂੰਨ ਬਾਰੇ ਨਹੀਂ ਦੱਸਿਆ। ਤਿਆਰ ਕੀਤੇ ਖਾਣੇ 'ਤੇ 5% ਜੀਐਸਟੀ ਲੱਗਦਾ ਹੈ। ਹੁਣ ਮੁਕੇਸ਼ ਨੂੰ ਇਸ ਦਰ ਨਾਲ ਇੱਕ ਸਾਲ ਦਾ ਟੈਕਸ ਅਦਾ ਕਰਨਾ ਪੈ ਸਕਦਾ ਹੈ।