ਕਾਨਪੁਰ: ਕਾਨਪੁਰ 'ਚ ਪਰਫਿਊਮ ਕਾਰੋਬਾਰੀ ਪਿਊਸ਼ ਜੈਨ ਦੇ ਟਿਕਾਣੇ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਇਸ ਕਾਰੋਬਾਰੀ ਕੋਲੋਂ ਇੰਨੀ ਨਕਦੀ ਮਿਲੀ ਹੈ ਕਿ ਹੁਣ ਤੱਕ ਨੋਟਾਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ ਹੈ। ਇਨਕਮ ਟੈਕਸ ਵਿਭਾਗ ਨੂੰ ਜੈਨ ਦੇ ਘਰ ਦੀਆਂ ਕਈ ਅਲਮਾਰੀਆਂ 'ਚ ਭਰੇ ਨੋਟ ਮਿਲੇ ਹਨ। ਇਨ੍ਹਾਂ ਨੋਟਾਂ ਦੀ ਗਿਣਤੀ ਕਰਨ ਲਈ 8 ਮਸ਼ੀਨਾਂ ਲਗਾਈਆਂ ਗਈਆਂ ਹਨ ਪਰ ਅਜੇ ਤੱਕ ਗਿਣਤੀ ਪੂਰੀ ਨਹੀਂ ਹੋਈ ਹੈ। ਇਸ ਦੌਰਾਨ ਡੀਜੀਜੀਆਈ ਦੀ ਟੀਮ ਕਾਰੋਬਾਰੀ ਪਿਊਸ਼ ਜੈਨ ਦੇ ਬੇਟੇ ਪ੍ਰਤਿਊਸ਼ ਜੈਨ ਨੂੰ ਪੁੱਛਗਿੱਛ ਲਈ ਦੂਜੀ ਥਾਂ ਲੈ ਗਈ ਹੈ।

ਵੀਰਵਾਰ ਨੂੰ GST ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਯਾਨੀ DGGI ਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕਨੌਜ ਦੇ ਪਰਫਿਊਮ ਵਪਾਰੀ ਪਿਊਸ਼ ਜੈਨ ਦੇ ਘਰ ਛਾਪਾ ਮਾਰਿਆ ਹੈ। ਇਸ ਦੌਰਾਨ ਅਲਮਾਰੀਆਂ ਵਿੱਚ ਇੰਨੇ ਪੈਸੇ ਪਾਏ ਗਏ ਕਿ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦੇ ਚੇਅਰਮੈਨ ਵਿਵੇਕ ਜੌਹਰੀ ਨੇ ਦੱਸਿਆ ਕਿ ਹੁਣ ਤੱਕ ਕਰੀਬ 150 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੋਟਾਂ ਦੀ ਗਿਣਤੀ ਅਜੇ ਜਾਰੀ ਹੈ।

8 ਮਸ਼ੀਨਾਂ ਨਾਲ ਗਿਣੇ ਜਾ ਰਹੇ ਨੇ ਨੋਟ
ਇਸ ਛਾਪੇਮਾਰੀ ਨੂੰ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਘਰ ਦੇ ਅੰਦਰ ਟੀਮ ਨੋਟ ਗਿਣਨ ਦਾ ਕੰਮ ਕਰ ਰਹੀ ਹੈ। ਵੀਰਵਾਰ ਨੂੰ 6 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਪਰ ਨੋਟਾਂ ਦੇ ਇੰਨੇ ਬੰਡਲ ਹਨ ਕਿ ਮਸ਼ੀਨਾਂ ਘੱਟ ਗਈਆਂ। ਇਸ ਤੋਂ ਬਾਅਦ 2 ਹੋਰ ਮਸ਼ੀਨਾਂ ਮੰਗਵਾਈਆਂ ਗਈਆਂ।





8 ਮਸ਼ੀਨਾਂ ਦੀ ਮਦਦ ਨਾਲ ਟੀਮ ਨੋਟਾਂ ਦੀ ਗਿਣਤੀ ਦਾ ਕੰਮ ਕਰ ਰਹੀ ਹੈ ਪਰ ਹੁਣ ਤੱਕ ਗਿਣਤੀ ਜਾਰੀ ਹੈ। ਛਾਪੇਮਾਰੀ ਦੌਰਾਨ ਪੀਯੂਸ਼ ਜੈਨ ਦੇ ਘਰ ਦੇ ਬਾਹਰ ਹੁਣ ਤੱਕ ਨੋਟਾਂ ਨਾਲ ਭਰੇ 6 ਬਕਸੇ ਮਿਲੇ ਹਨ। ਸਟੀਲ ਦੇ ਇਨ੍ਹਾਂ ਸਾਰੇ ਵੱਡੇ ਡੱਬਿਆਂ 'ਚ ਨੋਟ ਭਰਨ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀ ਟੀਮ ਇਨ੍ਹਾਂ ਨੂੰ ਆਪਣੇ ਨਾਲ ਲੈ ਜਾਵੇਗੀ। ਪੀਏਸੀ ਨੂੰ ਵੀ ਨੋਟ ਲੈਣ ਲਈ ਬੁਲਾਇਆ ਗਿਆ ਹੈ। ਛਾਪੇਮਾਰੀ ਦੀ ਕਾਰਵਾਈ ਅਜੇ ਵੀ ਜਾਰੀ ਹੈ।

150 ਕਰੋੜ ਤੋਂ ਜ਼ਿਆਦਾ ਹੋ ਸਕਦੀ ਨਕਦੀ
ਜੀਐਸਟੀ ਇੰਟੈਲੀਜੈਂਸ ਦੀ ਅਹਿਮਦਾਬਾਦ ਯੂਨਿਟ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ 'ਚ ਏਜੰਸੀ ਨੇ ਕਿਹਾ ਕਿ ਘਰ 'ਤੇ ਛਾਪੇਮਾਰੀ ਦੌਰਾਨ ਨੋਟਾਂ ਦੇ ਬੰਡਲ ਬਰਾਮਦ ਕੀਤੇ ਗਏ ਹਨ। ਕਾਨਪੁਰ ਦੇ ਐਸਬੀਆਈ ਬੈਂਕ ਦੇ ਅਧਿਕਾਰੀਆਂ ਦੀ ਮਦਦ ਨਾਲ ਗਿਣਤੀ ਕੀਤੀ ਜਾ ਰਹੀ ਹੈ। ਏਜੰਸੀ ਨੇ ਅੰਦਾਜ਼ਾ ਲਗਾਇਆ ਹੈ ਕਿ ਬਰਾਮਦ ਕੀਤੀ ਗਈ ਨਕਦੀ 150 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਏਜੰਸੀ ਹੁਣ ਇਸ ਨਕਦੀ ਨੂੰ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ।

 ਕੌਣ ਹੈ ਪੀਯੂਸ਼ ਜੈਨ ?
ਪੀਯੂਸ਼ ਜੈਨ ਕਨੌਜ ਦੇ ਇਤਰ ਵਾਲੀ ਗਲੀ ਵਿੱਚ ਪਰਫਿਊਮ ਦਾ ਕਾਰੋਬਾਰ ਕਰਦੇ ਹਨ। ਕਨੌਜ, ਕਾਨਪੁਰ ਦੇ ਨਾਲ-ਨਾਲ ਮੁੰਬਈ ਵਿੱਚ ਵੀ ਉਨ੍ਹਾਂ ਦੇ ਦਫ਼ਤਰ ਹਨ। ਇਨਕਮ ਟੈਕਸ ਨੂੰ ਚਾਲੀ ਤੋਂ ਵੱਧ ਅਜਿਹੀਆਂ ਕੰਪਨੀਆਂ ਮਿਲ ਗਈਆਂ ਹਨ ,ਜਿਨ੍ਹਾਂ ਰਾਹੀਂ ਪੀਯੂਸ਼ ਜੈਨ ਆਪਣਾ ਪਰਫਿਊਮ ਕਾਰੋਬਾਰ ਚਲਾ ਰਿਹਾ ਸੀ। ਅੱਜ ਵੀ ਕਾਨਪੁਰ ਦੀਆਂ ਜ਼ਿਆਦਾਤਰ ਪਾਨ ਮਸਾਲਾ ਇਕਾਈਆਂ ਪੀਯੂਸ਼ ਜੈਨ ਤੋਂ ਪਾਨ ਮਸਾਲਾ ਦੀ ਖਰੀਦ ਕਰਦੀਆਂ ਹਨ। ਇਸ ਸਿਲਸਿਲੇ 'ਚ ਪੀਯੂਸ਼ ਜੈਨ ਕਨੌਜ ਤੋਂ ਕਾਨਪੁਰ ਆ ਗਿਆ ਅਤੇ ਆਨੰਦ ਪੁਰੀ 'ਚ ਰਹਿਣ ਲੱਗਾ।


 



ਇਹ ਵੀ ਪੜ੍ਹੋ :IND vs SA : ਰਿਸ਼ਭ ਪੰਤ ਤੋੜਣਗੇ ਮਹਿੰਦਰ ਧੋਨੀ ਦਾ ਰਿਕਾਰਡ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490