ਨਵੀਂ ਦਿੱਲੀ/ ਮੁੰਬਈ: ਭ੍ਰਿਸ਼ਟਾਚਾਰ ਨੂੰ ਲੈ ਕੇ ਕਾਮੇਡੀਅਨ ਕਪਿਲ ਸ਼ਰਮਾ ਦੇ ਟਵੀਟ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਬੀ.ਜੇ.ਪੀ. ਨੇ ਕਪਿਲ ਸ਼ਰਮਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਮਸਲੇ ਨੂੰ ਲੈ ਕੇ ਕਪਿਲ ਦੇ ਘਰ ਦੇ ਬਾਹਰ ਧਰਨੇ ਦੀ ਤਿਆਰੀ ਚੱਲ ਰਹੀ ਹੈ। ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ ਐਮ.ਐਨ.ਐਸ. ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਸੀ।

 

 

 

 

 

ਬੀਜੇਪੀ ਵਿਧਾਇਕ ਰਾਮ ਕਦਮ ਨੇ ਕਿਹਾ ਹੈ ਕਿ ਅਗਲੇ 24 ਘੰਟੇ ਦੇ ਅੰਦਰ ਕਪਿਲ ਸ਼ਰਮਾ ਰਿਸ਼ਵਤ ਮੰਗਣ ਵਾਲੇ ਦਾ ਨਾਮ ਜਨਤਕ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਧਰਨਾ ਦੇਣਗੇ। ਬੀ.ਐਮ.ਸੀ. 'ਤੇ ਪੰਜ ਲੱਖ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਲਾਉਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਖਿਲਾਫ ਤਾਂ ਐਮ.ਐਨ.ਐਸ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਐਮ.ਐਨ.ਐਸ. ਦਾ ਇਲਜ਼ਾਮ ਹੈ ਕਿ ਕਪਿਲ ਸ਼ਰਮਾ ਨੇ ਅਣਅਧਿਕਾਰਤ ਕੰਮ ਨੂੰ ਅਧਿਕਾਰਤ ਕਰਵਾਉਣ ਦੀ ਕੋਸ਼ਿਸ਼ ਕੀਤੀ।

 

 

 

 

 

 

ਨੇਤਾ ਨੇ ਕਿਹਾ ਕਿ ਕਪਿਲ ਸ਼ਰਮਾ ਆਪਣੇ ਸ਼ੋਅ 'ਤੇ ਮਾਫੀ ਮੰਗਣ ਨਹੀਂ ਤਾਂ ਮੁੰਬਈ ਵਿੱਚ ਸ਼ੂਟਿੰਗ ਨਹੀਂ ਕਰਨ ਦਿੱਤੀ ਜਾਵੇਗੀ। ਇਸ ਵਿਚਕਾਰ ਕਪਿਲ ਸ਼ਰਮਾ ਨੇ ਟਵੀਟ ਕਰ ਸਫਾਈ ਦਿੱਤੀ ਤੇ ਕਿਹਾ ਕਿ ਮੈਂ ਕੁਝ ਲੋਕਾਂ ਦੇ ਭ੍ਰਿਸ਼ਟਾਚਾਰ ਖਿਲਾਫ਼ ਆਵਾਜ਼ ਚੁੱਕੀ ਸੀ। ਬੀਜੇਪੀ,ਐਮ.ਐਨ.ਐਸ. ਤੇ ਸ਼ਿਵਸੈਨਾ 'ਤੇ ਇਲਜ਼ਾਮ ਨਹੀਂ ਲਾਇਆ ਗਿਆ ਸੀ।